<p><strong>ਫਾਜ਼ਿਲਕਾ&comma; 26 ਨਵੰਬਰ &vert;<&sol;strong> ਅਬੋਹਰ ਦੇ ਪਿੰਡ ਪੱਤੀ ਬੀਲਾ ਦੀ ਰਹਿਣ ਵਾਲੀ ਅਤੇ ਜਲਾਲਾਬਾਦ &&num;8216&semi;ਚ ਵਿਆਹੀ ਹੋਈ ਔਰਤ ਦੀ ਸਹੁਰਿਆਂ ਨੇ ਦਾਜ ਲਈ ਕੁੱਟਮਾਰ ਕੀਤੀ ਅਤੇ ਸਾਰੀ ਰਾਤ ਕਮਰੇ &&num;8216&semi;ਚ ਬੰਧਕ ਬਣਾ ਕੇ ਰੱਖਿਆ। ਉਸ ਦੀ ਮਾਂ ਨੇ ਆਪਣੀ ਜ਼ਖਮੀ ਧੀ ਨੂੰ ਹਸਪਤਾਲ ਦਾਖਲ ਕਰਵਾਇਆ। ਪੀੜਤਾ ਦਾ ਇੱਕ ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ।<&sol;p>&NewLine;<p>ਜਾਣਕਾਰੀ ਅਨੁਸਾਰ 21 ਸਾਲਾ ਸੰਜਨਾ ਕੌਰ ਨੇ ਦੱਸਿਆ ਕਿ ਉਸ ਦਾ ਜਲਾਲਾਬਾਦ ਵਾਸੀ ਮਨਜਿੰਦਰ ਸਿੰਘ ਨਾਲ ਕਰੀਬ ਇਕ ਸਾਲ ਪਹਿਲਾਂ ਪਿਛਲੇ ਸਾਲ ਦਸੰਬਰ &&num;8216&semi;ਚ ਪ੍ਰੇਮ ਵਿਆਹ ਹੋਇਆ ਸੀ&comma; ਇਹ ਵਿਆਹ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੋਇਆ ਸੀ। ਉਸ ਸਮੇਂ ਉਸ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਦਾਜ ਨਾ ਲੈਣ ਲਈ ਕਿਹਾ ਸੀ।<&sol;p>&NewLine;<p>ਪੀੜਤਾ ਨੇ ਦੱਸਿਆ ਕਿ ਹੁਣ ਉਸ ਦੇ ਸਹੁਰੇ ਵਾਲੇ ਉਸ ਨੂੰ ਦਾਜ ਦੇ ਤੌਰ &&num;8216&semi;ਤੇ ਬੁਲੇਟ ਲਿਆਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਇਸ ਕਾਰਨ 3-4 ਵਾਰ ਥਾਣੇ ਵਿਚ ਪੰਚਾਇਤਾਂ ਵੀ ਹੋ ਚੁੱਕੀਆਂ ਹਨ। ਉਸ ਨੇ ਦੱਸਿਆ ਕਿ ਉਸ ਦੇ ਮਾਮੇ ਸਹੁਰੇ ਦੀ ਲੜਕੀ ਦਾ ਵਿਆਹ ਹੋ ਰਿਹਾ ਸੀ ਅਤੇ ਉਸ ਦੇ ਪਤੀ ਨੇ ਉਸ ਨੂੰ ਵਿਆਹ ਲਈ ਸਮਾਨ ਲਿਆਉਣ ਲਈ ਪੈਸੇ ਦਿੱਤੇ ਸਨ।<&sol;p>&NewLine;<p>ਇਸ ਗੱਲ ਨੂੰ ਲੈ ਕੇ ਉਸ ਦੀ ਸੱਸ ਨੇ ਉਸ ਨਾਲ ਕਲੇਸ਼ ਕੀਤਾ&comma; ਜਿਸ ਕਾਰਨ ਉਸ ਦੀ ਸੱਸ&comma; ਸਹੁਰਾ ਅਤੇ ਪਤੀ ਨੇ ਉਸ ਦੀ ਕੁੱਟਮਾਰ ਕਰ ਕੇ ਉਸ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਅਤੇ 23 ਦੀ ਰਾਤ ਨੂੰ ਵਿਆਹ ਵਿਚ ਚਲੇ ਗਏ। ਅਗਲੇ ਦਿਨ 24 ਤਰੀਕ ਨੂੰ ਉਹ ਘਰ ਆਏ ਅਤੇ ਉਸ ਨੂੰ ਕਮਰੇ ਤੋਂ ਛੁਡਵਾ ਲਿਆ। ਇਸ ਤੋਂ ਬਾਅਦ ਉਸ ਨੇ ਕਿਸੇ ਤਰ੍ਹਾਂ ਉਸ ਦਾ ਫੋਨ ਲੈ ਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ&comma; ਜਿਸ &&num;8216&semi;ਤੇ ਉਸ ਦੀ ਮਾਤਾ ਵੀਰਪਾਲ ਕੌਰ ਪੰਚਾਇਤ ਨਾਲ ਉੱਥੇ ਪਹੁੰਚੀ ਅਤੇ ਉਸ ਨੂੰ ਅਬੋਹਰ ਲੈ ਕੇ ਹਸਪਤਾਲ &&num;8216&semi;ਚ ਦਾਖਲ ਕਰਵਾਇਆ।<&sol;p>&NewLine;<p>ਡਾਕਟਰਾਂ ਮੁਤਾਬਕ ਉਸ ਦੇ ਸਰੀਰ &&num;8216&semi;ਤੇ ਸੱਟਾਂ ਦੇ ਕਈ ਨਿਸ਼ਾਨ ਹਨ। ਸੂਚਨਾ ਮਿਲਣ &&num;8216&semi;ਤੇ ਥਾਣਾ ਖੂਈਆਂ ਸਰਵਰ ਦੀ ਪੁਲਿਸ ਮੌਕੇ &&num;8216&semi;ਤੇ ਪਹੁੰਚ ਗਈ। ਉਸ ਦਾ ਕਹਿਣਾ ਹੈ ਕਿ ਉਸ ਨੇ ਇਸ ਸਬੰਧੀ ਜਲਾਲਾਬਾਦ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਉਥੋਂ ਦੀ ਪੁਲਿਸ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕਰੇਗੀ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;