ਕਪੂਰਥਲਾ | ਇਥੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਮੋਠਾਂਵਾਲ ਚੌਕੀ ਖੇਤਰ ਦੇ ਪਿੰਡ ਕੁਲਾਰ ਵਿਚ ਸਾਢੇ 3 ਮਹੀਨਿਆਂ ਦੀ ਗਾਂ ਦੀ ਵੱਛੀ ਨਾਲ ਜਬਰ-ਜ਼ਨਾਹ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਗਾਂ ਦੇ ਮਾਲਕ ਦੀ ਸ਼ਿਕਾਇਤ ‘ਤੇ ਚਾਰਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਨੂੰ ਹਿਰਾਸਤ ‘ਚ ਲੈ ਕੇ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿਥੋਂ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਨਰਾਇਣ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਕੁਲਾਰ ਨਕੋਦਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਬੀਤੀ 31 ਮਾਰਚ ਨੂੰ ਸਵੇਰੇ 11 ਵਜੇ ਦੇ ਕਰੀਬ ਆਪਣੇ ਪਸ਼ੂਆਂ ਦੇ ਘਰ ਗਿਆ ਸੀ। ਇਸ ਦੌਰਾਨ ਉਸ ਦੀ ਸਾਢੇ 3 ਮਹੀਨਿਆਂ ਦੀ ਵੱਛੀ ਉਥੇ ਮੌਜੂਦ ਨਹੀਂ ਸੀ। ਉਸ ਨੇ ਕਈ ਥਾਵਾਂ ‘ਤੇ ਭਾਲ ਕੀਤੀ ਪਰ ਉਹ ਨਹੀਂ ਮਿਲੀ।

ਮੇਹਰ ਪੁੱਤਰ ਲਾਲ ਸਿੰਘ ਵਾਸੀ ਪਿੰਡ ਕੁਲਾਰ ਥਾਣਾ ਸਦਰ ਨਕੋਦਰ ਨੇ ਦੱਸਿਆ ਕਿ ਸੀਤਾ ਪੁੱਤਰ ਪ੍ਰਮੋਦ ਰਿਸ਼ੀਦੇਵ ਪੁੱਤਰ ਸੀਤਾ ਰਾਮ ਵਾਸੀ ਲਾਡੂਗੜ੍ਹ, ਜ਼ਿਲ੍ਹਾ ਪੂਨੀਆ ਬਿਹਾਰ, ਅਰਵਿੰਦ ਕੁਮਾਰ ਪੁੱਤਰ ਸੁਨੀਲ ਰਿਸ਼ੀਦੇਵ ਵਾਸੀ ਪਿੰਡ ਲਾਡੂਗੜ੍ਹ ਸਵੇਰੇ 11 ਵਜੇ ਦੇ ਕਰੀਬ ਗਾਂ ਨੂੰ ਖਿੱਚ ਕੇ ਲੈ ਕੇ ਜਾ ਰਹੇ ਸਨ। ਉਨ੍ਹਾਂ ਦੇ ਪਿੱਛੇ ਸੂਬਾ ਕੁਮਾਰ ਪੁੱਤਰ ਰਾਜੇ ਰਿਸ਼ੀ ਅਤੇ ਕਲਸੀ ਰਿਸ਼ੀ ਵਾਸੀ ਹਰੀਮੁੜੀ ਜ਼ਿਲ੍ਹਾ ਪੂਨੀਆ ਬਿਹਾਰ, ਜਤਿੰਦਰ ਰਿਸ਼ੀ ਪੁੱਤਰ ਕਲਸੀ ਰਿਸ਼ੀ ਵਾਸੀ ਲਾਡੂਗੜ੍ਹ ਪਿੰਡ ਤੇਟਾੜੀ ਵੀ ਉਸ ਨੂੰ ਪਿੱਛੇ ਤੋਂ ਧੱਕਾ ਦੇ ਰਹੇ ਸਨ।

ਸੂਚਨਾ ਮਿਲਣ ‘ਤੇ ਜਦੋਂ ਨਰਾਇਣ ਸਿੰਘ ਉਥੇ ਪਹੁੰਚਿਆ ਤਾਂ ਦੇਖਿਆ ਕਿ ਸਾਹੀਵਾਲ ਗਾਂ ਦੀ ਵੱਛੀ ਮਰੀ ਪਈ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਮਾਮਲੇ ਦੀ ਪੁਸ਼ਟੀ ਕਰਦਿਆਂ ਮੋਠਾਂਵਾਲ ਚੌਕੀ ਦੇ ਇੰਚਾਰਜ ਦਵਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

ਸਾਰੇ ਪ੍ਰਵਾਸੀ ਉਸ ਦੇ ਭਰਾ ਗੁਰਦੇਵ ਸਿੰਘ ਦੇ ਘਰ ਕਿਰਾਏ ’ਤੇ ਰਹਿ ਰਹੇ ਸਨ। ਉਸ ਨੇ ਆਪਣੇ ਭਰਾ ਦੇ ਘਰ ਜਾ ਕੇ ਪੁੱਛਗਿੱਛ ਕੀਤੀ ਪਰ ਉਪਰੋਕਤ ਚਾਰੇ ਉਥੇ ਮੌਜੂਦ ਨਹੀਂ ਸਨ। ਇਸ ਮਗਰੋਂ ਸ਼ਾਮ ਕਰੀਬ 6.30 ਵਜੇ ਉਨ੍ਹਾਂ ਨੂੰ ਗੁਰਜੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਕੁਲਾਰ ਦਾ ਫੋਨ ਆਇਆ ਕਿ ਮੋਠਾਂਵਾਲ ਚੌਕੀ ਇਲਾਕੇ ‘ਚ ਪਈ ਮੋਟਰ ‘ਚ ਤੁਹਾਡੀ ਗਾਂ ਦੀ ਵੱਛੀ ਮਰੀ ਹੋਈ ਹੈ।