ਜਲੰਧਰ . ਸ਼ਹਿਰ ਦੇ ਕੈਲਾਸ਼ ਨਗਰ, ਨਿਊ ਕੈਲਾਸ਼ ਨਗਰ, ਗੋਬਿੰਦ ਨਗਰ ਵਿਚ ਪੀਣ ਵਾਲੇ ਪਾਣੀ ਵਿਚ ਸੀਵਰੇਜ ਵਾਲਾ ਗੰਦਾ ਪਾਣੀ ਆਉਣ ਕਰਕੇ ਇਲਾਕੇ ਵਿਚ ਪੀਲੀਆ ਤੇ ਪੇਟ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ। ਕੈਲਾਸ਼ ਨਗਰ ਤੇ ਨਿਊ ਕੈਲਾਸ਼ ਨਗਰ ਵਾਸੀ ਵਿਕਾਸ ਭੰਡਾਰੀ, ਰੋਸ਼ਨ ਲਾਲ ਗੁਪਤਾ, ਸੁਰਿੰਦਰ ਕੁਮਾਰ ਗੁਪਤਾ, ਅਨੀਤਾ ਸਹਿਗਲ, ਮੁਕਤਾ ਭੰਡਾਰੀ, ਪ੍ਰੀਤੀ ਬਾਂਸਲ ਅਤੇ ਹੋਰ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਅੱਠ ਮਹੀਨਿਆਂ ਤੋਂ ਮੁਹੱਲੇ ਵਿਚ ਗੰਦਾ ਪਾਣੀ ਆ ਰਿਹਾ ਹੈ। ਜੇ ਕਦੇ ਸਾਫ ਪਾਣੀ ਵੀ ਆਉਂਦਾ ਹੈ ਤਾਂ ਉਸ ਵਿਚੋਂ ਬੜੀ ਬਦਬੂ ਆਉਂਦੀ ਹੈ। ਜਿਸ ਕਰਕੇ ਪੀਣ ਵਾਲੇ ਪਾਣੀ ਦੀ ਬੜੀ ਮੁਸ਼ਕਿਲ ਹੋਈ ਹੈ। ਇਲਾਕੇ ਵਿਚ ਬੱਚਿਆਂ ਨੂੰ ਪੀਲੀਆ ਤੇ ਪੇਟ ਦੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸਭ ਪੀਣ ਵਾਲੇ ਗੰਦੇ ਪਾਣੀ ਦਾ ਹੀ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਮੁਹੱਲੇ ਦੇ 25 ਘਰਾਂ ਨੇ ਪਾਣੀ ਦੀਆਂ ਪਾਈਪਾਂ ਬਦਲਵਾਈਆਂ ਸਨ ਪਰ ਫਿਰ ਵੀ ਗੰਦਾ ਪਾਣੀ ਆਉਣਾ ਬੰਦ ਨਹੀਂ ਹੋਇਆ।

ਹੁਣ ਗਰਮੀਆਂ ਸ਼ੁਰੂ ਹੋਣ ਕਰਕੇ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਹਨ। ਜਿਸ ਕਰਕੇ ਸਾਰੇ ਮੁਹੱਲੇ ਵਾਸੀਆਂ ਨੇ ਮਿਲ ਕੇ ਕੌਂਸਲਰ ਦੀਪਕ ਸ਼ਾਰਦਾ ਨੂੰ ਕਈ ਵਾਰ ਸ਼ਿਕਾਇਤ ਵੀ ਕੀਤੀ ਪਰ ਉਹਨਾਂ ਨੇ ਇਕ ਵੀ ਨਾ ਸੁਣੀ। ਮੁਹੱਲਾ ਵਾਸੀਆਂ ਨੇ ਮਿਲ ਕੇ ਇਲਾਕੇ ਵਿਚ 20-25 ਸਾਲ ਪਹਿਲਾਂ ਤੋਂ ਲੱਗਾ ਆਇਆ ਟਿਊਬਵੈੱਲ ਜੋ ਦੋ ਸਾਲ ਤੋਂ ਬੰਦ ਸੀ, ਦੀ ਮੁਰੰਮਤ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਨਾਲ ਦੀ ਵਾਰਡ ਦੇ ਕੌਂਸਲਰਪਤੀ ਮਾਈਕ ਖੋਸਲਾ ਉਹਨਾਂ ਦੀ ਮਦਦ ਕਰ ਰਹੇ ਹਨ।  ਵਾਰਡ ਨੰਬਰ 61 ਦੇ ਕੌਂਸਲਰ ਪਤੀ ਮਾਈਕ ਖੋਸਲਾ ਦਾ ਕਹਿਣਾ ਹੈ ਕਿ ਇਹ ਇਲਾਕੇ ਪਹਿਲਾਂ ਉਨ੍ਹਾਂ ਦੇ ਵਾਰਡ ਵਿਚ ਆਉਂਦਾ ਸੀ ਅਤੇ ਇੱਥੇ ਉਨ੍ਹਾਂ ਦੇ ਸਾਰੇ ਜਾਣਕਾਰ ਪਰਿਵਾਰ ਰਹਿੰਦੇ ਹਨ ਅਤੇ ਉਹਨਾਂ ਸਾਰਿਆਂ ਕੌਂਸਲਰਾਂ ਨੂੰ ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕਾਂ ਦੀ ਸੇਵਾ ਦੇ ਕੰਮ ਕਰਵਾਉਣ ਦਾ ਆਦੇਸ਼ ਦਿੱਤਾ ਹੈ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ96467-33001ਨੂੰ ਸੇਵ ਕਰਕੇnews updatesਮੈਸੇਜ ਭੇਜੋ। ਜਲੰਧਰ ਬੁਲੇਟਿਨwww.fb.com/jalandharbulletinਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ ਨਾਲ ਜੁੜੋ)