ਜਲੰਧਰ | ਇੱਕ ਪਾਸੇ ਵੈਕਸੀਨੇਸ਼ਨ ਚੱਲ ਰਹੀ ਹੈ ਪਰ ਦੂਜੇ ਪਾਸੇ ਕੋਰੋਨਾ ਦੇ ਕੇਸ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਜਲੰਧਰ ਜਿਲੇ ਵਿੱਚ 55 ਨਵੇਂ ਕੋਰੋਨਾ ਕੇਸ ਸਾਹਮਣੇ ਆਉਣ ਨਾਲ 4 ਇਲਾਕਿਆਂ ਨੂੰ ਸੀਲ ਕੀਤਾ ਜਾਣਾ ਹੈ।
ਸ਼ਹਿਰ ਦੀ ਫ੍ਰੈਂਡਸ ਕਾਲੋਨੀ ਵਿੱਚ 48 ਘੰਟਿਆਂ ਦੌਰਾਨ 6 ਲੋਕਾਂ ਨੂੰ ਕੋਰੋਨਾ ਹੋ ਚੁੱਕਿਆ ਹੈ। ਸਿਵਿਲ ਹਸਪਤਾਲ ਵਿੱਚ 80 ਸਾਲ ਦੀ ਇੱਕ ਔਰਤ ਦੀ ਮੌਤ ਵੀ ਹੋ ਗਈ ਹੈ।
ਵੀਰਵਾਰ ਸ਼ਾਮ ਤੱਕ 55 ਨਵੇਂ ਕੇਸ ਸਾਹਮਣੇ ਆਏ ਸਨ। ਜਿਲਾ ਪ੍ਰਸ਼ਾਸਨ ਦੀ ਰਿਪੋਰਟ ਮੁਤਾਬਿਕ ਫ੍ਰੈਂਡਸ ਕਾਲੋਨੀ ਅਤੇ ਸੰਗ ਢੇਸੀਆਂ ਵਿੱਚ 6-6, ਬੇਅੰਤ ਨਗਰ ਅਤੇ ਸ਼ਹੀਦ ਊਧਮ ਸਿੰਘ ਨਗਰ ਵਿੱਚ 5-5 ਕੇਸ ਸਾਹਮਣੇ ਆਏ ਹਨ। ਇਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ। ਇਨ੍ਹਾਂ ਨੂੰ ਮਾਈਕ੍ਰੋ ਕਨਟੇਨਮੈਂਟ ਜੋਨ ਬਣਾ ਕੇ ਸੀਲ ਕੀਤਾ ਜਾ ਰਿਹਾ ਹੈ।
ਜਲੰਧਰ ਜਿਲੇ ਵਿ4ਚ ਹੁਣ ਤੱਕ 691 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਹੁਣ ਐਕਟਿਵ ਮਰੀਜਾਂ ਦੀ ਗਿਣਤੀ 263 ਹੈ। ਇਨ੍ਹਾਂ ਵਿੱਚ 49 ਮਰੀਜਾਂ ਨੂੰ ਫਿਲਹਾਲ ਹਸਪਤਾਲ ਭੇਜਿਆ ਜਾਣਾ ਬਾਕੀ ਹੈ।
ਸ਼ੁੱਕਰਵਾਰ ਨੂੰ 2082 ਲੋਕਾਂ ਦੀ ਰਿਪੋਰਟ ਆਵੇਗੀ ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਕਿਸ ਰਫਤਾਰ ਨਾਲ ਕੋਰੋਨਾ ਵੱਧ ਰਿਹਾ ਹੈ।
ਜੀਟੀਬੀ ਨਗਰ ਵਿੱਚ ਇੱਕੋ ਪਰਿਵਾਰ ਦੇ 9 ਮੈਂਬਰ ਹੋ ਚੁੱਕੇ ਹਨ ਕੋਰੋਨਾ ਪਾਜੀਟਿਵ। ਕੋਰੋਨਾ ਵੱਧ ਰਿਹਾ ਹੈ ਇਸ ਲਈ ਸਾਵਧਾਨੀ ਹੀ ਪਹਿਲਾ ਬਚਾਅ ਹੈ।