ਇੰਟਰਨੈਸ਼ਨਲ ਡੈਸਕ | ਇੰਗਲੈਂਡ ਅਤੇ ਵੇਲਜ਼ 2021 ਮਰਦਸ਼ੁਮਾਰੀ ਦੇ ਧਰਮ ਦੇ ਆਧਾਰ ਅਤੇ ਬੋਲੀ ‘ਤੇ ਆਧਾਰ ‘ਤੇ ਅੰਕੜੇ ਅੱਜ ਜਾਰੀ ਹੋਏ ਹਨ। ਅੰਕੜਾ ਵਿਭਾਗ ਓ.ਐਨ.ਐਸ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਇੰਗਲੈਂਡ ਅਤੇ ਵੇਲਜ਼ ਵਿਚ ਪੰਜਾਬੀ ਚੌਥੀ ਸਭ ਤੋਂ ਬੋਲੀ ਜਾਣ ਵਾਲੀ ਬੋਲੀ ਬਣੀ ਹੈ। 2011 ਮਰਦਮਸ਼ੁਮਾਰੀ ਮੌਕੇ 273231 ਲੋਕਾਂ ਵਲੋਂ ਆਪਣੀ ਬੋਲੀ ਪੰਜਾਬੀ ਬੋਲੀ ਲਿਖਵਾਈ ਗਈ ਸੀ ਅਤੇ ਹੁਣ 21 ਮਾਰਚ 2021 ਨੂੰ ਹੋਈ ਮੁਰਦਮਸ਼ੁਮਾਰੀ ਮੌਕੇ 290645 ਲੋਕਾਂ ਆਪਣੀ ਬੋਲੀ ਪੰਜਾਬੀ ਲਿਖਾਈ ਗਈ ਹੈ, ਜਿਸ ਮੁਤਾਬਕ ਆਪਣੀ ਪਹਿਲੀ ਬੋਲੀ ਆਮ ਘਰਾਂ ਵਿਚ ਬੋਲੀ ਜਾਣ ਵਾਲੀ ਜਾਂ ਇਹ ਕਹਿ ਲਵੋ ਕਿ ਮਾਂ ਬੋਲੀ ਪੰਜਾਬੀ ਲਿਖਵਾਉਣ ਵਾਲਿਆਂ ਦੀ ਗਿਣਤੀ ਵਿਚ ਸਿਰਫ 17514 ਦੀ ਹੀ ਵਧਾ ਹੋਇਆ ਹੈ ਪਰ ਯੂਕੇ ਵਿਚ ਪਹਿਲੇ ਨੰਬਰ ਤੇ ਅੰਗਰੇਜ਼ੀ, ਦੂਜੇ ਨੰਬਰ ਤੇ ਪੋਲਿਸ਼, ਤੀਸਰੇ ਨੰਬਰ ਤੇ ਰੋਮੀਨਿਅਨ ਅਤੇ ਚੌਥੇ ਨੰਬਰ ਤੇ ਪੰਜਾਬੀ ਹੈ, ਜਦਕਿ 2011 ਵਿਚ ਹੋਈ ਮਰਦਮਸ਼ੁਮਾਰੀ ਵੇਲੇ ਪੰਜਾਬੀ ਤੀਸਰੇ ਸਥਾਨ ਤੇ ਰਹੀ ਸੀ। ਇਸ ਤੋਂ ਇਲਾਵਾ 2001 ਵਿਚ ਪੰਜਾਬੀ ਯੂ.ਕੇ ਦੀ ਦੂਜੀ ਸਭ ਤੋਂ ਵਧ ਬੋਲੀ ਜਾਣ ਵਾਲੀ ਬੋਲੀ ਸੀ।ਧਰਮ ਦੇ ਆਧਾਰ ਤੇ ਵੇਖਿਆ ਜਾਵੇ ਤਾਂ ਸਿੱਖਾਂ ਵਸੋਂ ਵਿਚ 101000 ਦਾ ਵਾਧਾ ਹੋਇਆ ਹੈ।2011 ਵਿਚ ਸਿੱਖਾਂ ਦੀ ਆਬਾਦੀ 423000 ਸੀ ਜੋ ਹੁਣ ਵੱਧ ਕੇ 524000 ਤੱਕ ਪਹੁੰਚ ਗਈ ਹੈ। ਇਸਾਈ ਭਾਈਚਾਰੇ ਦੀ ਵਸੋਂ 14 ਫੀਸਦੀ ਘਟੀ ਹੈ, ਜਾਣੀ 2011 ਵਿਚ ਇਸਾਈ ਮੱਤ ਦੇ ਲੋਕਾਂ ਦੀ ਆਬਾਦੀ 3 ਕਰੋੜ 33 ਲੱਖ ਜਾਣੀ ਕੁਲ ਆਬਾਦੀ ਦਾ 59.3 ਫੀਸਦੀ ਸੀ, ਜੋ ਹੁਣ2021 ਵਿਚ ਘੱਟ ਕੇ 2 ਕਰੋੜ 75 ਲੱਖ ਜਾਣੀ 46.2 ਫੀਸਦੀ ਰਹਿ ਗਈ ਹੈ।
ਇੰਗਲੈਂਡ ‘ਚ ਪਿਛਲੇ ਸਾਲਾਂ ਨਾਲੋਂ ਪੰਜਾਬੀ ਬੋਲੀ ਦਾ ਘਟਿਆ ਗ੍ਰਾਫ, ਮਿਲਿਆ ਚੌਥਾ ਸਥਾਨ
- ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ: 7 ਮਹੀਨਿਆਂ ਬਾਅਦ ਜੇਲ੍ਹ ’ਚੋਂ ਆਉਣਗੇ ਬਾਹਰ
ਜਲੰਧਰ/ਪਟਿਆਲਾ, 2 ਫਰਵਰੀ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ…
- ਜ਼ਮੀਨ ਗਿਰਵੀ ਰੱਖ ਕੇ ਵਿਦੇਸ਼ ਭੇਜੇ ਪੁੱਤ ਦੀ ਸਊਦੀ ਅਰਬ ‘ਚ ਰਹੱਸਮਈ ਹਲਾਤਾਂ ‘ਚ ਮੌਤ, ਦੋ ਮਹੀਨਿਆਂ ‘ਚ ਹੀ ਉੱਜੜ ਗਏ ਪਰਿਵਾਰ ਦੇ ਚਾਅ
ਗੁਰਦਾਸਪੁਰ, 2 ਫਰਵਰੀ | ਪਿੰਡ ਨਾਥੂ ਖਹਿਰਾ ਦੇ 36 ਸਾਲਾ ਨੌਜਵਾਨ ਮਨਦੀਪ ਸਿੰਘ ਦੀ ਸਊਦੀ…
- ਅੰਮ੍ਰਿਤਸਰ-ਦਿੱਲੀ ਹਾਈਵੇਅ ਜਾਮ ਕਰਨ ਦੀ ਤਿਆਰੀ: ਸੀਐਨਜੀ ਪਲਾਂਟ ਵਿਰੁੱਧ ਕਿਸਾਨਾਂ ਤੇ ਪੰਚਾਇਤਾਂ ਨੇ ਖੋਲ੍ਹਿਆ ਮੋਰਚਾ
ਜਲੰਧਰ, 2 ਫਰਵਰੀ | ਬਾਇਓ ਗੈਸ ਅਤੇ ਸੀਐਨਜੀ ਪਲਾਂਟ ਲਗਾਉਣ ਦੇ ਫੈਸਲੇ ਵਿਰੁੱਧ ਭਾਰਤੀ ਕਿਸਾਨ…
- ਲੁਧਿਆਣਾ ਮੰਡੀ ‘ਚ ‘ਫੜ’ ਲਈ ਚੱਲੀਆਂ ਕਿਰਪਾਨਾਂ: ਆੜ੍ਹਤੀਆਂ ਦੇ ਦੋ ਗੁੱਟਾਂ ‘ਚ ਖੂਨੀ ਝੜਪ, ਇੱਕ ਦੀ ਹਾਲਤ ਨਾਜ਼ੁਕ
ਲੁਧਿਆਣਾ, 2 ਫਰਵਰੀ | ਬਹਾਦਰ ਕੇ ਰੋਡ ਸਥਿਤ ਸਬਜ਼ੀ ਮੰਡੀ ਵਿੱਚ ਐਤਵਾਰ ਸ਼ਾਮ ਉਸ ਵੇਲੇ…
- ਜਲੰਧਰ ’ਚ ਰੂਹ ਕੰਬਾਊ ਵਾਰਦਾਤ: 20 ਲੱਖ ਦੀ ਫਿਰੌਤੀ ਨਾ ਦੇਣ ’ਤੇ ਜਵੈਲਰ ’ਤੇ ਜਾਨਲੇਵਾ ਹਮਲਾ, ਦੁਕਾਨ ਅੰਦਰ ਵੜ ਕੇ ਮਾਰੀਆਂ ਕਿਰਪਾਨਾਂ
ਜਲੰਧਰ, 2 ਫਰਵਰੀ | ਬਸਤੀ ਗੁਜ਼ਾਂ ਇਲਾਕੇ ਵਿੱਚ ਅਪਰਾਧੀਆਂ ਨੇ ਦਿਨ-ਦਿਹਾੜੇ ਦਹਿਸ਼ਤ ਫੈਲਾਉਂਦਿਆਂ ਇੱਕ ਜਵੈਲਰ ’ਤੇ…
- ਕਪੂਰਥਲਾ ‘ਚ ਇਲਾਜ ਦੀ ਫੀਸ ਮੰਗਣ ’ਤੇ ਹੰਗਾਮਾ, ਮਰੀਜ਼ ਵੱਲੋਂ ਹਸਪਤਾਲ ‘ਚ ਭੰਨਤੋੜ
ਨਡਾਲਾ (ਕਪੂਰਥਲਾ), 1 ਫਰਵਰੀ | ਕਸਬਾ ਨਡਾਲਾ ਦੇ ਬੇਗੋਵਾਲ ਰੋਡ ਸਥਿਤ ਵਾਲੀਆ ਹਸਪਤਾਲ ਵਿੱਚ ਉਸ…
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਧਾਨ ਮੰਤਰੀ ਨੂੰ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ‘ਤੇ ਰੱਖਣ ਦੀ ਅਪੀਲ
ਲੁਧਿਆਣਾ, 1 ਫਰਵਰੀ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੁਧਿਆਣਾ ਦੇ ਹਲਵਾਰਾ…
- “ਚਮਤਕਾਰੀ ਪਾਸਟਰਾਂ” ਖਿਲਾਫ ਚੰਡੀਗੜ੍ਹ ‘ਚ ਕੈਂਡਲ ਮਾਰਚ, ਸਰਕਾਰ ਤੋਂ ਕਾਰਵਾਈ ਦੀ ਮੰਗ
ਚੰਡੀਗੜ੍ਹ/ਜਲੰਧਰ, 1 ਫਰਵਰੀ | ਪੰਜਾਬ ਬਚਾਓ ਮੋਰਚਾ ਵੱਲੋਂ ਪ੍ਰਧਾਨ ਤੇਜਸਵੀ ਮਿਨਹਾਸ ਦੀ ਅਗਵਾਈ 'ਚ ਸੈਕਟਰ…
- ਵੱਡੀ ਖ਼ਬਰ: ਆਦਮਪੁਰ ਹਵਾਈ ਅੱਡੇ ਦਾ ਨਾਂ ਹੁਣ ਹੋਇਆ ‘ਸ੍ਰੀ ਗੁਰੂ ਰਵਿਦਾਸ ਜੀ ਏਅਰਪੋਰਟ’, PM ਮੋਦੀ ਨੇ ਪੰਜਾਬ ਫੇਰੀ ਦੌਰਾਨ ਲਿਆ ਇਤਿਹਾਸਕ ਫੈਸਲਾ
ਆਦਮਪੁਰ/ਜਲੰਧਰ, 1 ਫਰਵਰੀ | ਪੰਜਾਬ ਦੇ ਹਵਾਈ ਸਫ਼ਰ ਦੇ ਇਤਿਹਾਸ ਵਿੱਚ ਅੱਜ ਇੱਕ ਨਵਾਂ ਅਧਿਆਇ ਜੁੜ…
- ਜਲੰਧਰ ‘ਚ ਰੂਹ ਕੰਬਾਊ ਵਾਰਦਾਤ: 2-3 ਮਹੀਨੇ ਦੇ ਬੱਚੇ ਦੀ ਨਹਿਰ ‘ਚ ਮਿਲੀ ਲਾਸ਼
ਜਲੰਧਰ, 1 ਫਰਵਰੀ | ਬਸਤੀ ਬਾਵਾ ਖੇਲ ਇਲਾਕੇ ਦੇ ਬਾਬਾ ਬੁੱਢਾ ਜੀ ਪੁਲ ਨੇੜੇ ਨਹਿਰ…