ਓਟਾਵਾ, 12 ਫਰਵਰੀ| ਕੈਨੇਡਾ ‘ਚ 22 ਸਾਲਾ ਪੁੱਤ ਪਿਤਾ ਦਾ ਕਤਲ ਕਰ ਕੇ ਫਰਾਰ ਹੋ ਗਿਆ। ਦਰਅਸਲ ਕਿਸੇ ਗੱਲ ਨੂੰ ਲੈ ਕੇ ਪਿਓ-ਪੁੱਤ ਵਿਚਕਾਰ ਬਹਿਸ ਹੋਈ ਸੀ ਜਿਸ ਤੋਂ ਬਾਅਦ ਪੁੱਤ ਨੇ ਪਿਤਾ ਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ।
ਸੂਚਨਾ ਮਿਲਣ ‘ਤੇ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆ ਤਾਂ ਦੇਖਿਆ ਕਿ ਪਿਤਾ ਘਰ ‘ਚ ਗੰਭੀਰ ਜ਼ਖਮੀ ਪਿਆ ਸੀ। ਜਦੋਂ ਪਿਤਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਤਾਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਫਰਾਰ ਹੋਏ ਮੁਲਜ਼ਮ ਸੁਖਰਾਜ ਚੀਮਾ ਦੀ ਭਾਲ ਜਾਰੀ ਹੈ ਤੇ ਪਿਤਾ ਦੀ ਪਛਾਣ ਬਾਰੇ ਅਜੇ ਤੱਕ ਕੁੱਝ ਪਤਾ ਨਹੀਂ ਲੱਗਿਆ ਹੈ।