ਨਵੀਂ ਦਿੱਲੀ, 8 ਜਨਵਰੀ | ਬੰਗਲਾਦੇਸ਼ ਕ੍ਰਿਕਟ ਟੀਮ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਰਾਜਨੀਤੀ ਦੀ ਪਿੱਚ ‘ਤੇ ਕਮਾਲ ਕਰ ਦਿੱਤਾ ਹੈ। ਕ੍ਰਿਕਟ ਦੇ ਮੈਦਾਨ ‘ਤੇ ਆਪਣੇ ਹੁਨਰ ਦਾ ਲੋਹਾ ਮਨਵਾਉਣ ਵਾਲੇ ਸਪਿਨ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਕਰੀਬ ਡੇਢ ਲੱਖ ਵੋਟਾਂ ਨਾਲ ਆਪਣੀ ਪਹਿਲੀ ਚੋਣ ਜਿੱਤੀ ਹੈ। ਹਾਲਾਂਕਿ, ਰਾਜਨੀਤੀ ਵਿਚ ਆਉਣ ਤੋਂ ਬਾਅਦ ਵੀ ਸ਼ਾਕਿਬ ਕ੍ਰਿਕਟ ਖੇਡਣਾ ਜਾਰੀ ਰੱਖਣਗੇ। ਉਨ੍ਹਾਂ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਉਹ ਦੋਵੇਂ ਜ਼ਿੰਮੇਵਾਰੀਆਂ ਲੈਣ ਲਈ ਤਿਆਰ ਹਨ।
ਕ੍ਰਿਕਟ ਦੇ ਨਾਲ-ਨਾਲ ਰਾਜਨੀਤੀ ਦੀ ਪਿੱਚ ‘ਤੇ ਵੀ ਸ਼ਾਕਿਬ ਅਲ ਹਸਨ ਦਾ ਕਮਾਲ, 1.5 ਲੱਖ ਵੋਟਾਂ ਨਾਲ ਜਿੱਤੀ ਚੋਣ
Related Post