<p><strong>ਅਬੋਹਰ&comma; 11 ਦਸੰਬਰ &vert;<&sol;strong> ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਮਲੋਟ ਰੋਡ ਬਾਈਪਾਸ ਨੇੜੇ 50 ਸਾਲ ਦੇ ਵਿਅਕਤੀ ਨੇ 10 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ&comma; ਜਿਸ ਤੋਂ ਬਾਅਦ ਲਹੂ-ਲੁਹਾਨ ਹਾਲਤ &OpenCurlyQuote;ਚ ਲੜਕੀ ਨੂੰ ਸਰਕਾਰੀ ਹਸਪਤਾਲ &OpenCurlyQuote;ਚ ਦਾਖਲ ਕਰਵਾਇਆ ਗਿਆ।<&sol;p>&NewLine;<p>ਜਾਣਕਾਰੀ ਅਨੁਸਾਰ ਪੀੜਤਾ ਦੀ ਮਾਂ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸਦੀ ਮਾਸੀ ਨੇ ਉਸਨੂੰ ਪਾਲਿਆ। ਪੀੜਤਾ ਆਪਣੇ ਪਿਤਾ ਨਾਲ ਮਲੋਟ ਰੋਡ &OpenCurlyQuote;ਤੇ ਰਹਿ ਰਹੀ ਹੈ। ਕੁਝ ਸਮਾਂ ਪਹਿਲਾਂ ਉਸ ਦੇ ਪਿਤਾ ਦਾ ਕਿਸੇ ਬੀਮਾਰੀ ਕਾਰਨ ਆਪਰੇਸ਼ਨ ਹੋਇਆ ਅਤੇ ਉਹ ਘਰ ਹੀ ਰਹਿੰਦਾ ਹੈ। ਅੱਜ ਗੁਆਂਢ &OpenCurlyQuote;ਚ ਲੱਕੜ ਦੇ ਆਰੇ &OpenCurlyQuote;ਤੇ ਕੰਮ ਕਰਨ ਵਾਲਾ 50 ਸਾਲ ਦਾ ਵਿਅਕਤੀ ਬੱਚੀ ਨੂੰ ਟੌਫੀ ਖੁਆਉਣ ਦਾ ਕਹਿ ਕੇ ਆਪਣੇ ਨਾਲ ਲੈ ਗਿਆ। ਝਾੜੀਆਂ ਵਿਚ ਉਸ ਨਾਲ ਜਬਰ-ਜ਼ਨਾਹ ਕੀਤਾ।<&sol;p>&NewLine;<p>ਇਸ ਤੋਂ ਬਾਅਦ ਲੜਕੀ ਕਿਸੇ ਤਰ੍ਹਾਂ ਰੋਂਦੀ ਹੋਈ ਆਪਣੇ ਪਿਤਾ ਕੋਲ ਪਹੁੰਚੀ ਅਤੇ ਘਟਨਾ ਦੀ ਜਾਣਕਾਰੀ ਦਿੱਤੀ। ਬਾਅਦ &OpenCurlyQuote;ਚ ਲੋਕਾਂ ਦੀ ਮਦਦ ਨਾਲ ਪਿਤਾ ਨੇ ਉਸ ਨੂੰ ਹਸਪਤਾਲ &OpenCurlyQuote;ਚ ਭਰਤੀ ਕਰਵਾਇਆ। ਜਿਥੇ ਮਹਿਲਾ ਡਾਕਟਰ ਨੇ ਉਸ ਨਾਲ ਬਲਾਤਕਾਰ ਹੋਣ ਦੀ ਪੁਸ਼ਟੀ ਕੀਤੀ। ਮਹਿਲਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;