<p><strong>ਜਲੰਧਰ&comma; 23 ਅਕਤੂਬਰ &vert;<&sol;strong> ਭਾਰਤੀ ਫੌਜ ਵਿਚ ਅਗਨੀਵੀਰ ਭਰਤੀ ਲਈ ਸਪੋਰਟਸ ਕਾਲਜ ਜਲੰਧਰ ਵਿਖੇ 6 ਤੋਂ 13 ਨਵੰਬਰ ਤੱਕ ਭਰਤੀ ਰੈਲੀ ਕੀਤੀ ਜਾ ਰਹੀ ਹੈ। ਇਸ ਵਿਚ ਭਾਗ ਲੈਣ ਲਈ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਨੌਜਵਾਨ ਸ਼ਿਰਕਤ ਕਰਨਗੇ। ਅੱਜ ਯਾਨੀ ਬੁੱਧਵਾਰ ਨੂੰ ਭਾਰਤੀ ਫੌਜ&comma; ਜਲੰਧਰ ਪ੍ਰਸ਼ਾਸਨ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਨਿਰੀਖਣ ਲਈ ਪਹੁੰਚੇ।<&sol;p>&NewLine;<p>ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਐਸਡੀਐਮ ਜਲੰਧਰ-1 ਰਣਦੀਪ ਸਿੰਘ ਨੇ ਭਰਤੀ ਵਾਲੀ ਥਾਂ ’ਤੇ ਫ਼ੌਜ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭਰਤੀ ਰੈਲੀ ਦੌਰਾਨ ਉਮੀਦਵਾਰਾਂ ਲਈ ਰਿਹਾਇਸ਼&comma; ਖਾਣ-ਪੀਣ ਦਾ ਸਮਾਨ&comma; ਭਰਤੀ ਵਾਲੀ ਥਾਂ &&num;8216&semi;ਤੇ ਟੈਂਟ&comma; ਪਾਵਰ ਬੈਕਅਪ&comma; ਇੰਟਰਨੈੱਟ&comma; ਸੀ&period;ਸੀ&period;ਟੀ&period;ਵੀ&period;&comma; ਟ੍ਰੈਫਿਕ ਕੰਟਰੋਲ&comma; ਬੈਰੀਕੇਡਿੰਗ&comma; ਪਖਾਨੇ&comma; ਫਾਇਰ ਬ੍ਰਿਗੇਡ ਆਦਿ ਦੀ ਸਮੇਂ ਸਿਰ ਉਪਲਬਧਤਾ ਯਕੀਨੀ ਬਣਾਈ ਜਾਵੇ।<&sol;p>&NewLine;<p>ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਦੱਸਿਆ ਕਿ ਉਹ ਉਮੀਦਵਾਰ ਇਸ ਭਰਤੀ ਰੈਲੀ ਵਿਚ ਭਾਗ ਲੈਣ ਦੇ ਯੋਗ ਹੋਣਗੇ&comma; ਜਿਨ੍ਹਾਂ ਨੇ ਪਹਿਲਾਂ ਹੀ ਭਾਰਤੀ ਫੌਜ ਦੀ ਵੈੱਬਸਾਈਟ www&period;joinindianarmy&period;nic&period;in &&num;8216&semi;ਤੇ ਆਪਣੇ ਆਪ ਨੂੰ ਰਜਿਸਟਰ ਕਰ ਲਿਆ ਹੈ।<&sol;p>&NewLine;<p>ਮੀਟਿੰਗ ਵਿਚ ਆਰਮੀ ਰਿਕਰੂਟਮੈਂਟ ਅਫਸਰ ਕਰਨਲ ਵਿਪਲਵ ਡੋਗਰਾ&comma; ਸਰਕਾਰੀ ਸਪੋਰਟਸ ਕਾਲਜ ਦੇ ਪ੍ਰਿੰਸੀਪਲ ਰਣਬੀਰ ਸਿੰਘ&comma; ਏਸੀਪੀ ਹੈੱਡ ਕੁਆਟਰ ਮਨਮੋਹਨ ਸਿੰਘ&comma; ਤਹਿਸੀਲਦਾਰ ਸਵਪਨਦੀਪ ਕੌਰ&comma; ਰੋਜ਼ਗਾਰ ਜਨਰੇਸ਼ਨ&comma; ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਨਰੇਸ਼ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।<&sol;p>&NewLine;<p>&lpar;Note &colon; ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;MV24q">https&colon;&sol;&sol;shorturl&period;at&sol;MV24q<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;AXVJ9">https&colon;&sol;&sol;shorturl&period;at&sol;AXVJ9<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;