<p><strong>ਪੰਜਾਬ ਡੈਸਕ&comma; 1 ਨਵੰਬਰ &vert;<&sol;strong> ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਨੇ ਦੇਸ਼ ਭਰ ਦੇ ਜ਼ੋਨ ਬਦਲਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਦੇਸ਼ ਭਰ ਦੇ ਡੇਰਿਆਂ ਨੂੰ ਦੀਵਾਲੀ ਵਾਲੇ ਦਿਨ ਯਾਨੀ 31 ਅਕਤੂਬਰ ਨੂੰ ਲਿਖਤੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਨ ਤੋਂ ਬਾਅਦ ਡੇਰਾ ਬਿਆਸ ਨੇ ਹੁਣ ਵੱਖ-ਵੱਖ ਰਾਜਾਂ&sol;ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕਰ ਕੇ ਸੰਗਠਨਾਤਮਕ ਢਾਂਚੇ ਦਾ ਪੁਨਰਗਠਨ ਕੀਤਾ ਹੈ। ਇਸ ਸਬੰਧੀ ਇਕ ਨੋਟੀਫਿਕੇਸ਼ਨ ਭਾਰਤ ਦੇ ਸਤਿਸੰਗ ਘਰਾਂ ਦੇ ਇੰਚਾਰਜ ਕਰਨਲ ਜੀ&period;ਐਸ&period;ਭੁੱਲਰ &lpar;ਸੇਵਾਮੁਕਤ&rpar; ਵੱਲੋਂ ਜਾਰੀ ਕੀਤਾ ਗਿਆ ਹੈ।<&sol;p>&NewLine;<p><strong>ਜ਼ੋਨ-1 ਅਧੀਨ ਆਉਂਦੇ ਰਾਜ ਅਤੇ ਸ਼ਹਿਰ<&sol;strong><br &sol;>&NewLine;ਡੇਰੇ ਵੱਲੋਂ ਜਾਰੀ ਪੱਤਰ ਅਨੁਸਾਰ ਜੰਮੂ-ਕਸ਼ਮੀਰ&comma; ਲੱਦਾਖ&comma; ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਪਠਾਨਕੋਟ&comma; ਗੁਰਦਾਸਪੁਰ&comma; ਅੰਮ੍ਰਿਤਸਰ&comma; ਹੁਸ਼ਿਆਰਪੁਰ&comma; ਤਰਨਤਾਰਨ&comma; ਕਪੂਰਥਲਾ&comma; ਜਲੰਧਰ ਅਤੇ ਨਵਾਂਸ਼ਹਿਰ ਨੂੰ ਜ਼ੋਨ 1 ਵਿਚ ਰੱਖਿਆ ਗਿਆ ਹੈ। ਸੁਨੀਲ ਤਲਵਾੜ ਨੂੰ ਇਸ ਜ਼ੋਨ ਦਾ ਸਕੱਤਰ ਬਣਾਇਆ ਗਿਆ ਹੈ।<&sol;p>&NewLine;<p><strong>ਜ਼ੋਨ-2 ਅਧੀਨ ਆਉਂਦੇ ਰਾਜ ਤੇ ਸ਼ਹਿਰ<&sol;strong><br &sol;>&NewLine;ਇਸੇ ਤਰ੍ਹਾਂ ਮੱਧ ਪ੍ਰਦੇਸ਼&comma; ਰਾਜਸਥਾਨ&comma; ਛੱਤੀਸਗੜ੍ਹ&comma; ਉੜੀਸਾ ਅਤੇ ਪੰਜਾਬ ਦੇ ਫ਼ਿਰੋਜ਼ਪੁਰ&comma; ਮੋਗਾ&comma; ਫ਼ਰੀਦਕੋਟ&comma; ਫ਼ਾਜ਼ਿਲਕਾ&comma; ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਨੂੰ ਜ਼ੋਨ 2 ਵਿਚ ਰੱਖਿਆ ਗਿਆ ਹੈ। ਇਸ ਜ਼ੋਨ ਦੇ ਸਕੱਤਰ ਦੀ ਜ਼ਿੰਮੇਵਾਰੀ ਅਵੀਰਾਜ ਸਿੰਘ ਨੂੰ ਸੌਂਪੀ ਗਈ ਹੈ।<&sol;p>&NewLine;<p><strong>ਜ਼ੋਨ-3 ਅਧੀਨ ਆਉਂਦੇ ਰਾਜ ਤੇ ਸ਼ਹਿਰ<&sol;strong><br &sol;>&NewLine;ਨੇਪਾਲ&comma; ਬਿਹਾਰ&comma; ਦਿੱਲੀ&comma; ਹਰਿਆਣਾ ਅਤੇ ਪੰਜਾਬ ਦੇ ਲੁਧਿਆਣਾ&comma; ਰੂਪਨਗਰ&comma; ਮੋਹਾਲੀ&comma; ਫਤਿਹਗੜ੍ਹ ਸਾਹਿਬ&comma; ਪਟਿਆਲਾ&comma; ਮਲੇਰਕੋਟਲਾ&comma; ਸੰਗਰੂਰ&comma; ਬਰਨਾਲਾ ਅਤੇ ਮਾਨਸਾ ਨੂੰ ਜ਼ੋਨ 3 ਵਿੱਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼&comma; ਉੱਤਰਾਖੰਡ&comma; ਝਾਰਖੰਡ&comma; ਪੱਛਮੀ ਬੰਗਾਲ&comma; ਗੁਜਰਾਤ&comma; ਗੋਆ&comma; ਮਹਾਰਾਸ਼ਟਰ&comma; ਤੇਲੰਗਾਨਾ&comma; ਆਂਧਰਾ ਪ੍ਰਦੇਸ਼&comma; ਕਰਨਾਟਕ&comma; ਤਾਮਿਲਨਾਡੂ&comma; ਕੇਰਲ&comma; ਚੰਡੀਗੜ੍ਹ&comma; ਅੰਡੇਮਾਨ ਅਤੇ ਨਿਕੋਬਾਰ&comma; ਲਕਸ਼ਦੀਪ&comma; ਪੁਡੂਚੇਰੀ&comma; ਦਾਦਰਾ&comma; ਨਗਰ ਹਵੇਲੀ ਅਤੇ ਦਮਨ ਸਮੇਤ ਉੱਤਰੀ ਅਤੇ ਪੂਰਬੀ ਰਾਜਾਂ ਨੂੰ ਵੀ ਬਰਕਰਾਰ ਰੱਖਿਆ ਗਿਆ ਹੈ। ਗੁਰਮਿੰਦਰ ਸਿੰਘ ਨੂੰ ਇਸ ਜ਼ੋਨ ਦਾ ਸਕੱਤਰ ਬਣਾਇਆ ਗਿਆ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;