ਚੰਡੀਗੜ੍ਹ, 27 ਜਨਵਰੀ | ਹਰਿਆਣਾ ਅਤੇ ਪੰਜਾਬ ਵਿਚੋਂ ਲੰਘਣ ਵਾਲੀਆਂ ਚਾਰ ਅਹਿਮ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਵੀਜ਼ਨ ‘ਤੇ ਸਨੇਹਵਾਲ-ਅੰਮ੍ਰਿਤਸਰ ਰੇਲਵੇ ਸੈਕਸ਼ਨ ਦੇ ਵਿਚਕਾਰ ਲੁਧਿਆਣਾ ਯਾਰਡ ‘ਚ ਪਲੇਟਫਾਰਮ ਨੰਬਰ 6 ਅਤੇ 7 ‘ਤੇ ਚੱਲ ਰਹੇ ਪੁਨਰ-ਵਿਕਾਸ ਦੇ ਕੰਮ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਵੇਗੀ।

ਇਹ ਜਾਣਕਾਰੀ ਉੱਤਰੀ ਪੱਛਮੀ ਰੇਲਵੇ ਨੇ ਦਿੱਤੀ ਹੈ। ਪਹਿਲਾਂ ਇਹ ਰੇਲ ਗੱਡੀਆਂ 15 ਦਸੰਬਰ 2024 ਤੋਂ 28 ਜਨਵਰੀ 2025 ਤੱਕ ਰੱਦ ਕਰ ਦਿੱਤੀਆਂ ਗਈਆਂ ਸਨ ਪਰ ਹੁਣ ਦਿੱਤੀ ਗਈ ਨਵੀਂ ਤਰੀਕ ਦੌਰਾਨ ਇਹ ਰੇਲ ਸੇਵਾਵਾਂ ਨਹੀਂ ਚੱਲਣਗੀਆਂ।

ਇਹ ਚਾਰ ਟਰੇਨਾਂ ਨਹੀਂ ਚੱਲਣਗੀਆਂ

1. ਟਰੇਨ ਨੰਬਰ 54603, ਹਿਸਾਰ-ਲੁਧਿਆਣਾ ਰੇਲ ਸੇਵਾ 15 ਫਰਵਰੀ ਤੱਕ ਰੱਦ ਰਹੇਗੀ।

2. ਟਰੇਨ ਨੰਬਰ 54604, ਲੁਧਿਆਣਾ-ਚੂਰੂ ਰੇਲ ਸੇਵਾ 15 ਫਰਵਰੀ ਤੱਕ ਰੱਦ ਰਹੇਗੀ।

3. ਟਰੇਨ ਨੰਬਰ 54605, ਚੂਰੂ-ਲੁਧਿਆਣਾ ਰੇਲ ਸੇਵਾ 15 ਫਰਵਰੀ ਤੱਕ ਰੱਦ ਰਹੇਗੀ।

4. ਟਰੇਨ ਨੰਬਰ 54606, ਲੁਧਿਆਣਾ-ਹਿਸਾਰ ਰੇਲ ਸੇਵਾ 15 ਫਰਵਰੀ ਤੱਕ ਰੱਦ ਰਹੇਗੀ।

ਲਿੰਕ ਰੈਕ ਚੱਲਣ ਵਿਚ ਦੇਰੀ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ

ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਅਨੁਸਾਰ ਰੇਲਗੱਡੀ ਨੰਬਰ 19225, ਭਗਤ ਕੀ ਕੋਠੀ-ਜੰਮੂ ਤਵੀ ਐਕਸਪ੍ਰੈਸ 27 ਜਨਵਰੀ ਨੂੰ ਆਪਣੇ ਨਿਰਧਾਰਿਤ ਸਮੇਂ ਸਵੇਰੇ 7:00 ਦੀ ਬਜਾਏ 1 ਘੰਟਾ 15 ਮਿੰਟ ਦੇਰੀ ਨਾਲ ਸਵੇਰੇ 8:15 ਵਜੇ ਦੇਰੀ ਨਾਲ ਰਵਾਨਾ ਹੋਈ।