ਉੱਤਰ ਪ੍ਰਦੇਸ਼| ਨਾਇਕ ਨਹੀਂ, ਖਲਨਾਇਕ ਹੂੰ ਮੈਂ, ਗਾਣਾ ਗਾਉਂਦੇ-ਗਾਉਂਦੇ ਦਿਓਰ ਨੇ ਭਰਜਾਈ ਦਾ ਕਤਲ ਕਰ ਦਿੱਤਾ। ਪੁਲਿਸ ਨੇ ਕਾਤਲ ਦਿਓਰ ਤੇ ਉਸਦੇ ਸਾਥੀ ਨੂੰ ਕਾਬੂ ਕਰ ਲਿਆ ਹੈ।
ਅਸਲ ਵਿਚ ਮੁਰਾਰ ਇਲਾਕੇ ਦੀ ਰਹਿਣ ਵਾਲੀ ਰੇਣੂ 17 ਅਪ੍ਰੈਲ ਤੋਂ ਲਾਪਤਾ ਸੀ। ਪਰਿਵਾਰ ਨੇ ਉਸਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਿਸ ਜਾਂਚ ਵਿਚ ਪਤਾ ਲੱਗਾ ਕੇ ਰੇਂਣੂ ਨੂੰ ਆਖਰੀ ਵਾਰ ਉਸਦੇ ਦਿਓਰ ਸ਼ਿਆਮ ਪਾਠਕ ਨਾਲ ਦੇਖਿਆ ਗਿਆ ਸੀ। ਪੁਲਿਸ ਨੂੰ ਸ਼ਿਆਮ ਨੂੰ ਕਾਬੂ ਕਰਕੇ ਉਸਤੋਂ ਕਤਲ ਬਾਰੇ ਪੁੱਛਿਆ, ਪਹਿਲਾਂ ਤਾਂ ਉਹ ਮੁੱਕਰ ਗਿਆ, ਪਰ ਬਾਅਦ ਵਿਚ ਉਸਨੇ ਸਾਰੀ ਗੱਲ ਦੱਸੀ। ਪੁਲਿਸ ਨੇ ਸ਼ਿਆਮ ਦੇ ਸਾਥੀ ਦੋ ਹੋਰ ਦੋਸਤਾਂ ਨੂੰ ਵੀ ਕਾਬੂ ਕਰ ਲਿਆ ਹੈ।
ਪੁਲਿਸ ਨੂੰ ਦੋਸ਼ੀ ਸ਼ਿਆਮ ਨੇ ਦੱਸਿਆ ਕਿ ਉਸਦਾ ਭਰਾ ਵੀ ਟਰੱਕ ਚਲਾਉਂਦਾ ਸੀ, ਪਰ 5 ਸਾਲ ਪਹਿਲਾਂ ਉਸਦੀ ਮੌਤ ਹੋ ਗਈ ਸੀ। ਉਸਤੋਂ ਬਾਅਦ ਉਸਦੀ ਭਾਬੀ ਰੇਣੂ ਉਨ੍ਹਾਂ ਨਾਲ ਹੀ ਰਹਿਣ ਲੱਗੀ ਸੀ। ਫਿਰ ਇਕ ਦਿਨ ਉਹ ਸਾਨੂੰ ਟਰੱਕ ਵਿਚ ਰੋਟੀ ਦੇਣ ਆਈ ਸੀ। ਸ਼ਿਆਮ ਦੇ ਦੋਸਤਾਂ ਨੇ ਦੱਸਿਆ ਕਿ ਟਰੱਕ ਵਿਚ ਬੈਠੇ ਬੈਠੇ ਹੀ ਸ਼ਿਆਮ ਨੇ ਨਾਇਕ ਨਹੀਂ, ਖਲਨਾਇਕ ਹੂੰ ਮੈਂ ਗਾਣਾ ਲਗਾਇਆ ਤੇ ਉਸਤੋਂ ਬਾਅਦ ਆਪਣੀ ਭਾਬੀ ਰੇਣੂ ਦੇ ਢਿੱਡ ਵਿਚ ਕਈ ਚਾਕੂ ਮਾਰ ਕੇ ਉਸਦਾ ਕਤਲ ਕਰ ਦਿੱਤਾ।
ਸ਼ਿਆਮ ਦੇ ਦੋਸਤਾਂ ਨੇ ਦੱਸਿਆ ਕਿ ਸ਼ਿਆਮ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ, ਜਿਸ ਉਤੇ ਸ਼ਿਆਮ ਨੂੰ ਲੱਗਦਾ ਸੀ ਕਿ ਉਸਦੀ ਭਾਬੀ ਰੇਣੂ ਨੇ ਉਸ ਉਤੇ ਕੋਈ ਕਾਲਾ ਜਾਦੂ ਕਰ ਦਿੱਤਾ ਹੈ ਤੇ ਉਸਦੇ ਕਿਸੇ ਨਾਲ ਨਾਜਾਇਜ਼ ਸੰਬੰਧ ਵੀ ਹਨ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਗਵਾਲੀਅਰ ਦੇ ਐਸਪੀ ਰਾਜੇਸ਼ ਸਿੰਘ ਚੰਦੇਲ ਦਾ ਕਹਿਣਾ ਹੈ ਕਿ ਮੁਰਾਰ ਥਾਣਾ ਪੁਲਿਸ ਨੇ ਮੁਲਜ਼ਮ ਦਾ ਟਰੱਕ ਜ਼ਬਤ ਕਰ ਲਿਆ ਹੈ।
ਨਾਇਕ ਨਹੀਂ, ਖਲਨਾਇਕ ਹੂੰ ਮੈਂ, ਗਾਣਾ ਗਾਉਂਦੇ-ਗਾਉਂਦੇ ਨੇ ਭਾਬੀ ਦੇ ਢਿੱਡ ‘ਚ ਮਾਰੇ ਕਈ ਚਾਕੂ, ਕਹਿੰਦਾ ਟੂਣੇ ਕਰਨੋਂ ਟਲ਼ਦੀ ਨੀਂ ਸੀ
Related Post