ਗੈਜੇਟ/ਨਵੀਂ ਦਿੱਲੀ/ਚੰਡੀਗੜ੍ਹ/ਜਲੰਧਰ/ਲੁਧਿਆਣਾ|WhatsApp ਇੱਕ ਬਹੁਤ ਹੀ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਹੈ। ਇਹ ਦੁਨੀਆ ਭਰ ਦੇ ਲੱਖਾਂ ਲੋਕਾਂ ਦੁਆਰਾ ਵਰਤਿਆ ਜਾਂਦਾ ਹੈ। ਇਸ ਪਲੇਟਫਾਰਮ ਨੂੰ ਸੁਰੱਖਿਅਤ ਰੱਖਣ ਲਈ ਕੰਪਨੀ ਸਮੇਂ-ਸਮੇਂ ‘ਤੇ ਕਾਰਵਾਈ ਵੀ ਕਰਦੀ ਹੈ। ਵਟਸਐਪ ਦੀ ਪਾਲਿਸੀ ਦੀ ਪਾਲਣ ਨਾ ਕਰਨ ਕਾਰਨ ਕਿੰਨੀਆਂ ਹੀ ਖਾਤਿਆਂ ‘ਤੇ ਕੰਪਨੀ ਵਲੋਂ ਪਾਬੰਦੀ ਲਗਾਈ ਗਈ ਹੈ। ਵਟਸਐਪ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਕੰਪਨੀ ਨੇ ਅਗਸਤ ਵਿੱਚ 2.3 ਮਿਲੀਅਨ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਖਾਤਿਆਂ ‘ਤੇ ਕਈ ਕਾਰਨਾਂ ਕਰ ਕੇ ਪਾਬੰਦੀ ਲਗਾਈ ਜਾ ਸਕਦੀ ਹੈ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਵਟਸਐਪ ਅਕਾਊਂਟ ਬੈਨ ਨਾ ਹੋਵੇ ਤਾਂ ਇਸ ਲਈ ਕੰਪਨੀ ਵੱਲੋਂ ਦਿੱਤੇ ਗਏ ਕੁਝ ਟਿੱਪਸ ਨੂੰ ਅਪਣਾਓ

ਸਾਰੇ ਲੋਕਾਂ ਨੂੰ ਸਾਰੇ ਮੈਸੇਜ ਫਾਰਵਰਡ ਕਰਨਾ

WhatsApp ਨੇ ਸਾਰੇ ਫਾਰਵਰਡ ਕੀਤੇ ਸੁਨੇਹਿਆਂ ਲਈ ਲੇਬਲ ਬਣਾਏ ਹਨ। ਇਸ ਕਾਰਨ ਜੇਕਰ ਤੁਹਾਨੂੰ ਕਿਸੇ ਮੈਸੇਜ ‘ਤੇ ਸ਼ੱਕ ਹੈ ਅਤੇ ਉਸ ‘ਤੇ ਫਾਰਵਰਡ ਦਾ ਲੇਬਲ ਲੱਗਾ ਹੋਇਆ ਹੈ ਤਾਂ ਉਸ ਨੂੰ ਸਾਂਝਾ ਕਰਨ ਤੋਂ ਬਚੋ। ਅਜਿਹਾ ਕਰਨ ਨਾਲ ਵਟਸਐਪ ‘ਤੇ ਤੁਹਾਡਾ ਨੰਬਰ ਬੈਨ ਕੀਤਾ ਜਾ ਸਕਦਾ ਹੈ

ਜ਼ਿਆਦਾ ਮੈਸੇਜ

ਜੇਕਰ ਤੁਸੀਂ ਵੀ ਬਹੁਤ ਸਾਰੇ ਮੈਸੇਜ ਭੇਜਦੇ ਹੋ ਤਾਂ ਤੁਹਾਨੂੰ ਚੌਕਸ ਰਹਿਣ ਦੀ ਲੋੜ ਹੈ। WhatsApp ਨੇ ਮਸ਼ੀਨ ਅਤੇ ਯੂਜ਼ਰ ਰਿਪੋਰਟ ਲਰਨਿੰਗ ਰਾਹੀਂ ਸਵੈਚਲਿਤ ਮੈਸੇਜ ਭੇਜਣ ‘ਤੇ ਪਾਬੰਦੀ ਲਗਾਈ । ਇਸ ਕਰਕੇ ਇੱਕ ਵਾਰ ਵਿੱਚ ਬਹੁਤ ਸਾਰੇ ਮੈਸੇਜ ਨਾ ਭੇਜੋ।

ਬਰੋਡਕਾਸਟ ਫੀਚਰ ਦਾ ਗਲਤ ਇਸਤੇਮਾਲ

ਬਰੋਡਕਾਸਟ ਰਾਹੀਂ ਭੇਜੇ ਮੈਸੇਜ ਤਾਂ ਹੀ ਕਿਸੇ ਨੂੰ ਮਿਲਦੇ ਹਨ, ਜੇਕਰ ਉਸ ਕੋਲ ਤੁਹਾਡਾ ਨੰਬਰ ਸੇਵ ਹੋਵੇਗਾ। ਜੇਕਰ ਤੁਸੀਂ ਇਸ ਦਾ ਜ਼ਿਆਦਾ ਇਸਤੇਮਾਲ ਕਰਦੇ ਹੋ ਤਾਂ ਲੋਕ ਇਸ ਦੀ ਰਿਪੋਰਟ ਕਰ ਸਕਦੇ ਹਨ, ਜਿਸ ਕਾਰਨ ਤੁਹਾਡਾ WhatsApp ਨੰਬਰ ਬੈਨ ਹੋ ਸਕਦਾ।

ਬਿਨਾਂ ਇਜਾਜ਼ਤ ਦੇ ਕਿਸੇ ਨੂੰ ਗਰੁੱਪ ‘ਚ ਸ਼ਾਮਲ ਕਰਨਾ

WhatsApp ਤੁਹਾਨੂੰ ਸਲਾਹ ਦਿੰਦਾ ਹੈ ਕਿ ਕਿਸੇ ਨੂੰ ਗਰੁੱਪ ਚ ਸ਼ਾਮਲ ਕਰਨ ਤੋਂ ਪਹਿਲਾਂ ਉਸ ਦੀ ਆਗਿਆ ਲਈ ਜਾਵੇ, ਜੇਕਰ ਤੁਸੀਂ ਬਿਨਾਂ ਆਗਿਆ ਲਏ ਕਿਸੇ ਨੂੰ ਗਰੁਪ ਚ ਸ਼ਾਮਲ ਕਰਦੇ ਹੋ ਤਾਂ ਤੁਹਾਡਾ ਅਕਾਊਂਟ ਬੈਨ ਹੋ ਸਕਦਾ ਹੈ। ਜੇਕਰ ਕੋਈ ਯੂਜ਼ਰ ਵਟਸਐਪ ਦੇ ਨਿਯਮਾਂ ਅਤੇ ਸ਼ਰਤਾਂ ਨਾਲ ਸਹਿਮਤ ਨਹੀਂ ਹੁੰਦਾ ਹੈ, ਤਾਂ ਕੰਪਨੀ ਤੁਰੰਤ ਉਸ ਦੇ ਖਾਤੇ ਨੂੰ ਬੈਨ ਕਰ ਦਿੰਦੀ ਹੈ।