ਜਲੰਧਰ/ਲੁਧਿਆਣਾ/ਚੰਡੀਗੜ੍ਹ| ਜੇਕਰ ਤੁਸੀਂ ਵੀ ਪਹਿਲੀ ਵਾਰ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਣ ਜਾ ਰਹੇ ਹੋ ਤਾਂ ਜਾਣੋ ਇਸ ਵਰਤ ਦੇ ਮੂਲ ਨਿਯਮ। ਸਰਗੀ ਖਾਣ ਤੋਂ ਬਾਅਦ ਵਰਤ ਸ਼ੁਰੂ ਹੁੰਦਾ ਹੈ ਅਤੇ ਉਸ ਤੋਂ ਬਾਅਦ ਨਾ ਤਾਂ ਪਾਣੀ ਪੀਣਾ ਚਾਹੀਦਾ ਹੈ ਅਤੇ ਨਾ ਹੀ ਕੁਝ ਖਾਣਾ ਹੈ। ਇਸ਼ਨਾਨ ਕਰਨ ਤੋਂ ਬਾਅਦ ਮੰਦਰ ਦੀ ਸਫਾਈ ਕਰਨੀ ਹੈ ਅਤੇ ਘਰ ਦੀ ਵੀ ਸਫਾਈ ਕਰਨੀ ਹੈ। ਦੁਪਹਿਰ ਨੂੰ ਤੁਸੀਂ ਆਪਣੇ ਰੋਜ਼ਾਨਾ ਦੇ ਕੰਮ ਕਰ ਸਕਦੇ ਹੋ ਅਤੇ ਭਜਨ ਵੀ ਕਰ ਸਕਦੇ ਹੋ। ਇਸ ਤੋਂ ਬਾਅਦ ਦੋ ਮਿੱਟੀ ਦੇ ਬਰਤਨ ਲਓ। ਇੱਕ ਵਿਚ ਪਾਣੀ ਭਰੋ ਅਤੇ ਦੂਜੇ ਵਿੱਚ ਦੁੱਧ। ਪੂਜਾ ਕਰਨ ਅਤੇ ਕਥਾ ਸੁਣਨ ਸਮੇਂ ਦੋਵੇਂ ਮਿੱਟੀ ਦੇ ਬਰਤਨਾਂ ਨੂੰ ਇਕੱਠਾ ਰੱਖਣਾ ਪੈਂਦਾ ਹੈ। ਇਸ ਤੋਂ ਬਾਅਦ ਸ਼ਾਮ ਨੂੰ ਭਗਵਾਨ ਸ਼ਿਵ, ਮਾਤਾ ਪਾਰਵਤੀ, ਭਗਵਾਨ ਗਣੇਸ਼ ਦੀ ਪੂਜਾ ਕਰੋ ਅਤੇ ਰਾਤ ਨੂੰ ਚੰਦਰਮਾ ਦੇਵਤਾ ਦੀ ਪੂਜਾ ਕਰ ਕਾ ਅਤੇ ਕਰਵਾ ਮਾਤਾ ਨੂੰ ਅਰਧ ਭੇਟ ਕਰ ਕੇ ਪਤੀ ਦੇ ਹੱਥੋਂ ਪਾਣੀ ਪੀ ਕੇ ਵਰਤ ਖੋਲੋ।
ਜੇਕਰ ਪਹਿਲੀ ਵਾਰ ਰਖ ਰਹੇ ਹੋ ਕਰਵਾ ਚੌਥ ਦਾ ਵਰਤ, ਧਿਆਨ ਚ ਰੱਖੋ ਇਹ ਨਿਯਮ
Related Post