<p><strong>ਨਵੀਂ ਦਿੱਲੀ&comma; 22 ਸਤੰਬਰ &vert;<&sol;strong> ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜੰਤਰ-ਮੰਤਰ ਵਿਖੇ ਲੋਕ ਦਰਬਾਰ ਦੌਰਾਨ ਭਾਜਪਾ &OpenCurlyQuote;ਤੇ ਤਿੱਖਾ ਨਿਸ਼ਾਨਾ ਸਾਧਿਆ ਤੇ ਜੇਲ ਤੋਂ ਅਸਤੀਫਾ ਦੇਣ ਦਾ ਕਾਰਨ ਵੀ ਦੱਸਿਆ।<&sol;p>&NewLine;<p>ਉਨ੍ਹਾਂ ਕਿਹਾ ਕਿ ਮੈਂ ਦਾਗ ਨਾਲ ਨਹੀਂ ਜੀਅ ਸਕਦਾ। ਮੈਂ ਬੇਈਮਾਨ ਹੋਣ ਦੇ ਦਾਗ਼ ਨਾਲ ਕੰਮ ਕਰਨਾ ਤਾਂ ਦੂਰ ਜਿਉਂਦਾ ਵੀ ਨਹੀਂ ਰਹਿ ਸਕਦਾ। ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਪੁੱਛਿਆ ਕਿ ਜੇਕਰ ਮੈਂ ਬੇਈਮਾਨ ਹੁੰਦਾ ਤਾਂ ਕੀ ਮੈਂ ਔਰਤਾਂ ਲਈ ਬਿਜਲੀ ਅਤੇ ਮੁਫ਼ਤ ਬੱਸ ਸਫ਼ਰ ਦਾ ਪ੍ਰਬੰਧ ਕਰ ਸਕਦਾ ਸੀ&quest; ਕੀ ਸਰਕਾਰੀ ਸਕੂਲ ਅਤੇ ਹਸਪਤਾਲ ਬਿਹਤਰ ਹੋ ਸਕਦੇ ਸਨ&quest;<&sol;p>&NewLine;<p>ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਿਜਲੀ ਮੁਫਤ ਕਰਨ ਲਈ 3 ਹਜ਼ਾਰ ਕਰੋੜ ਰੁਪਏ ਲੱਗਦੇ ਹਨ। ਜੇ ਮੈਂ ਬੇਈਮਾਨ ਸੀ ਤਾਂ ਮੁਫਤ ਬਿਜਲੀ ਦੀ ਕੀ ਲੋੜ ਸੀ&quest; 3 ਹਜ਼ਾਰ ਕਰੋੜ ਰੁਪਏ ਖਾ ਜਾਂਦਾ। ਜੇ ਮੈਂ ਬੇਈਮਾਨ ਹੁੰਦਾ ਤਾਂ ਮੈਂ ਔਰਤਾਂ ਨੂੰ ਮੁਫ਼ਤ ਬੱਸ ਦਾ ਕਿਰਾਇਆ ਕਿਉਂ ਦਿੰਦਾ&quest; ਉਨ੍ਹਾਂ ਕਿਹਾ ਕਿ ਜਦੋਂ ਮੈਂ ਜੇਲ੍ਹ ਤੋਂ ਆਇਆ ਸੀ ਤਾਂ ਮੈਂ ਸੋਚਿਆ ਸੀ ਕਿ ਜਦੋਂ ਤੱਕ ਅਦਾਲਤ ਮੈਨੂੰ ਬਰੀ ਨਹੀਂ ਕਰ ਦਿੰਦੀ ਉਦੋਂ ਤੱਕ ਮੁੱਖ ਮੰਤਰੀ ਦੀ ਕੁਰਸੀ &OpenCurlyQuote;ਤੇ ਨਹੀਂ ਬੈਠਾਂਗਾ। ਪਰ ਵਕੀਲਾਂ ਨੇ ਕਿਹਾ ਕਿ ਇਸ ਕੇਸ ਵਿੱਚ ਕੋਈ ਭਰੋਸਾ ਨਹੀਂ ਹੈ&comma; ਇਹ 10-15 ਸਾਲ ਤੱਕ ਚੱਲ ਸਕਦਾ ਹੈ&comma; ਇਸ ਲਈ ਮੈਂ ਜਨਤਾ ਦੀ ਅਦਾਲਤ ਵਿੱਚ ਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ&comma; ਮੈਂ ਬੇਈਮਾਨੀ ਦੇ ਦਾਗ ਨਾਲ ਵੀ ਨਹੀਂ ਰਹਿ ਸਕਦਾ।<&sol;p>&NewLine;<p>ਸ਼ਰਾਬ ਘੁਟਾਲੇ ਦੇ ਇੱਕ ਮਾਮਲੇ ਵਿੱਚ ਪੰਜ ਮਹੀਨੇ ਤੋਂ ਵੱਧ ਸਮਾਂ ਜੇਲ੍ਹ ਵਿੱਚ ਰਹਿਣ ਤੋਂ ਬਾਅਦ 13 ਸਤੰਬਰ ਨੂੰ ਤਿਹਾੜ ਜੇਲ੍ਹ ਤੋਂ ਜ਼ਮਾਨਤ &OpenCurlyQuote;ਤੇ ਰਿਹਾਅ ਹੋਏ ਕੇਜਰੀਵਾਲ ਨੇ ਕਿਹਾ ਕਿ ਉਹ ਕਿਸੇ ਸੱਤਾ ਜਾਂ ਅਹੁਦੇ ਦੇ ਲਾਲਚ ਲਈ ਨਹੀਂ ਸਗੋਂ ਦੇਸ਼ ਦੀ ਸੇਵਾ ਕਰਨ ਲਈ ਰਾਜਨੀਤੀ ਵਿੱਚ ਆਏ ਹਨ। ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਆਪਣੇ &OpenCurlyQuote;ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਦੁਖੀ ਹੋ ਕੇ ਅਸਤੀਫਾ ਦਿੱਤਾ ਹੈ&comma; ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ &OpenCurlyQuote;ਚ ਉਨ੍ਹਾਂ ਨੇ ਪੈਸਾ ਨਹੀਂ&comma; ਸਿਰਫ ਇੱਜ਼ਤ ਕਮਾਇਆ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;