ਅੰਮ੍ਰਿਤਸਰ। ਇੱਕ NRI ਦੇ ਨਾਲ ਪਾਖੰਡੀ ਬਾਬੇ ਵੱਲੋਂ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ NRI ਔਰਤ ਦੇ ਬਿਮਾਰ ਬੱਚੇ ਨੂੰ ਠੀਕ ਕਰਨ ਦੇ ਬਦਲੇ 2.50 ਲੱਖ ਰੁਪਏ ਦੀ ਮੰਗ ਕੀਤੀ। ਹੁਣ ਮਹਿਲਾ ਨੇ ਮੁਲਜ਼ਮ ਖ਼ਿਲਾਫ਼ ਅੰਮ੍ਰਿਤਸਰ ਪੁਲਿਸ ਕੋਲ਼ ਕੇਸ ਦਰਜ ਕਰਵਾਇਆ ਹੈ। ਮਲੇਸ਼ੀਆ ਰਹਿੰਦੀ ਸਿੱਖ ਔਰਤ ਕਰਮਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਕਿਸੇ ਰਿਸ਼ਤੇਦਾਰ ਨੇ ਢੋਂਗੀ ਬਾਬਾ ਬਾਰੇ ਦੱਸਿਆ ਸੀ।
ਉਸ ਨੇ ਤਰਨਤਾਰਨ ਰਹਿੰਦੇ ਬਾਬੇ ਨਾਲ ਵੀ ਫੋਨ ‘ਤੇ ਗੱਲ ਕੀਤੀ। ਕਰਮਜੀਤ ਨੇ ਦੱਸਿਆ ਕਿ ਉਸ ਦਾ ਲੜਕਾ ਕਾਫੀ ਸਮੇਂ ਤੋਂ ਬਿਮਾਰ ਸੀ। ਉਸ ਨੇ ਬਾਬੇ ਨੂੰ ਇਸ ਬਾਰੇ ਦੱਸਿਆ। ਬਾਬਾ ਨੇ ਉਸ ਤੋਂ 2.50 ਲੱਖ ਰੁਪਏ ਦੀ ਮੰਗ ਕੀਤੀ। ਬਾਬਾ ਨੇ ਕਿਹਾ ਕਿ ਜਦੋਂ ਤੱਕ 2.50 ਲੱਖ ਰੁਪਏ ਨਹੀਂ ਮਿਲਦੇ, ਇਲਾਜ ਸ਼ੁਰੂ ਨਹੀਂ ਹੋਵੇਗਾ।
ਉਸਨੇ ਕੁਝ ਪੈਸੇ ਨਕਦ ਅਤੇ ਕੁਝ ਖਾਤੇ ਵਿਚ ਪਵਾਏ। ਪੈਸੇ ਮੰਗਣ ‘ਤੇ ਹੁਣ ਬਾਬਾ ਧਮਕੀਆਂ ਦਿੰਦਾ ਹੈ। ਕਰਮਜੀਤ ਕੌਰ ਨੇ ਦੱਸਿਆ ਕਿ ਬਾਬੇ ਨੇ ਨਾ ਤਾਂ ਉਸ ਦੇ ਪੁੱਤਰ ਨੂੰ ਠੀਕ ਕੀਤਾ ਅਤੇ ਨਾ ਹੀ ਪੈਸੇ ਵਾਪਸ ਕਰ ਰਿਹਾ ਹੈ। ਇੰਨਾ ਹੀ ਨਹੀਂ ਪੈਸੇ ਮੰਗਣ ‘ਤੇ ਉਹ ਉਪਰੋਂ ਧਮਕੀਆਂ ਵੀ ਦਿੰਦਾ ਹੈ। ਉਸ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ।
ਉਸ ਦਾ ਕਹਿਣਾ ਹੈ ਕਿ ਉਸ ਕੋਲ ਬੰਦੇ ਹਨ, ਉਹ ਜਿੱਥੇ ਮਰਜ਼ੀ ਉਸ ਨੂੰ ਮਾਰ ਦੇਵੇਗਾ। ਉੱਥੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਕਰਮਜੀਤ ਦੀ ਸ਼ਿਕਾਇਤ ਮਿਲੀ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੈਸੇ ਦਾ ਲੈਣ-ਦੇਣ ਵੀ ਦੇਖਿਆ ਜਾ ਰਿਹਾ ਹੈ। ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਪਾਖੰਡੀ ਬਾਬੇ ਨੇ ਮਾਨਸਿਕ ਤੌਰ ‘ਤੇ ਪਰੇਸ਼ਾਨ ਬੱਚੇ ਦੇ ਮੁਸਲਮਾਨ ਬਣਨ ਦਾ ਡਰ ਦੇ ਕੇ ਐੱਨਆਰਆਈ ਮਹਿਲਾ ਤੋਂ ਠੱਗੇ 2.50 ਲੱਖ
Related Post