ਬੰਗਾਲ| ਸੋਸ਼ਲ ਮੀਡੀਆ ਅੱਜ ਹਰ ਇਕ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸੋਸ਼ਲ ਮੀਡੀਆ ਨੇ ਇਕ ਤਰ੍ਹਾਂ ਨਾਲ ਸਾਰਿਆਂ ਨੂੰ ਆਪਣੇ ਸ਼ਿਕੰਜੇ ਵਿਚ ਲੈ ਲਿਆ ਹੈ। ਰੀਲਾਂ ਬਣਾਉਣ ਦਾ ਚਸਕਾ ਕਈਆਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਿਹਾ ਹੈ।

ਹੁਣ ਬੰਗਾਲ ਤੋਂ ਇਕ ਬਹੁਤ ਹੀ ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਇਕ ਜੋੜੇ ਨੂੰ ਸੋਸ਼ਲ ਮੀਡੀਆ ਉਤੇ ਰੀਲਾਂ ਬਣਾਉਣ ਦਾ ਇੰਨਾ ਚਸਕਾ ਪਿਆ ਕਿ ਉਨ੍ਹਾਂ ਨੇ ਆਈਫੋਨ-14 ਖਰੀਦਣ ਲਈ ਆਪਣੇ 8 ਮਹੀਨਿਆਂ ਦੇ ਪੁੱਤ ਨੂੰ ਹੀ ਵੇਚ ਦਿੱਤਾ।

ਇਹ ਸ਼ਰਮਨਾਕ ਘਟਨਾ ਪੱਛਮੀ ਬੰਗਾਲ ਦੇ 24 ਪਰਗਨਾ ਤੋਂ ਸਾਹਮਣੇ ਆਈ ਹੈ। ਪੁਲਿਸ ਨੇ ਪਤੀ-ਪਤਨੀ ਦੋਵਾਂ ਉਤੇ ਪਰਚਾ ਦਰਜ ਕਰ ਲਿਆ ਹੈ। ਦੋਸ਼ੀ ਮਹਿਲਾ ਦੀ ਪਛਾਣ ਸਾਥੀ ਨਾਂ ਵਜੋਂ ਹੋਈ ਹੈ। ਜਿਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਦੋਂਕਿ ਉਸਦਾ ਪਤੀ ਜੈਦੇਵ ਘੋਸ਼ ਅਜੇ ਵੀ ਫਰਾਰ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ