ਦੋ ਵਾਰ ਐਵਰੇਸਟ ਫਤਿਹ ਕਰ ਚੁੱਕੇ ਪਿਓ ਨੇ ਇੰਝ ਛਡਾਈ ਪੁੱਤ ਦੀ ਸੋਸ਼ਲ ਮੀਡਿਆ ਦੀ ਲੱਤ

0
394


ਕੈਲਗਰੀ. ਕੈਨੇਡਾ ਦੇ ਕੈਲਗਰੀ ‘ਚ ਰਹਿਣ ਵਾਲੇ ਜੇਮੀ ਕਲਾਰਕ ਦੇ 18 ਸਾਲ ਦੇ ਪੁੱਤ ਖੋਬੇ ਨੂੰ ਫੋਨ ਦੀ ਲੱਤ ਸੀ। ਉਹ ਆਪਣਾ ਟਾਇਮ ਸਿਰਫ ਸੋਸ਼ਲ ਮੀਡੀਆ ਅਤੇ ਆਨਲਾਇਨ ਗੇਮਾਂ ‘ਤੇ ਹੀ ਵਤੀਤ ਕਰਦਾ ਸੀ। ਇਸ ਆਦਤ ਨੂੰ ਛਡਾਉਣ ਲਈ ਪਿਤਾ ਜੇਮੀ ਨੇ ਇਕ ਇਹੋ ਜੇਹੀ ਤਰਕੀਬ ਲੱਭੀ ਜਿਸਦੇ ਨਾਲ ਉਸਦੀ ਇਹ ਆਦਤ ਸੁਧਰ ਗਈ ਅਤੇ ਹੁਣ ਉਹ ਆਪਣਾ ਜ਼ਿਆਦਾਤਰ ਸਮਾਂ ਪਰਿਵਾਰ ਨਾਲ ਵਤੀਤ ਕਰਦਾ ਹੈ। ਜੇਮੀ ਆਪਣੇ ਪੁੱਤ ਨੂੰ ਕੈਨੇਡਾ ਤੋਂ 8000 ਕਿਲੋਮੀਟਰ ਦੁਰ ਮੰਗੋਲਿਆ ਲੈ ਗਏ। ਦੋਹਾਂ ਨੇ ਕਰੀਬ ਦੋ ਮਹੀਨੇ ਤਕ 2200 ਕਿਲੋਮੀਟਰ ਦਾ ਸਫਰ ਕੀਤਾ। ਉਹ ਖੋਬੇ ਨੂੰ ਅਜਿਹੀਆਂ ਥਾਵਾਂ ‘ਤੇ ਲੈ ਗਏ ਜਿਥੇ ਇੰਟਰਨੈਟ ਤਾਂ ਦੂਰ ਬਸਾਂ ਵੀ ਨਹੀਂ ਚਲਦੀਆਂ ਸਨ।
ਇਕ ਮਹੀਨੇ ਦਾ ਇਹ ਸਫ਼ਰ ਉਹਨਾਂ ਨੇ ਬਾਈਕ ਅਤੇ ਘੋੜਿਆਂ ‘ਤੇ ਬੈਠ ਕਿ ਕੀਤਾ। ਪਹਾੜੀ ਇਲਾਕਿਆਂ ‘ਤੇ ਟੈਂਟ ‘ਚ ਰਾਤ ਗੁਜ਼ਾਰੀ। ਹੌਲੀ-ਹੌਲੀ ਪੁੱਤ ‘ਚ ਬਦਲਾਅ ਆਉਣ ਲੱਗਾ ਅਤੇ ਇਕ ਮਹੀਨੇ ਦੇ ਟੂਰ ਦੌਰਾਨ ਉਸਦੀ ਇਹ ਲੱਤ ਛੁਟ ਗਈ। ਖੋਬੇ ਨੇ ਦੱਸਿਆ ਕਿ ਇਸ ਸਫਰ ਨੇ ਉਸਦੀ ਜ਼ਿੰਦਗੀ ਪੂਰੀ ਤਰਾਂ ਬਦਲ ਦਿਤੀ ਇਸ ਤੋਂ ਪਹਿਲਾਂ ਜੱਦ ਵੀ ਉਹ ਕੁਝ ਦੇਰ ਲਈ ਫੋਨ ਨਹੀਂ ਚਲਾਉਂਦਾ ਸੀ ਜਾਂ ਫੇਸਬੁਕ, ਇੰਸਟਾਗਰਾਮ ਅਤੇ ਸਨੈਪਚੈਟ ਦਾ ਇਸਤੇਮਾਲ ਨਹੀਂ ਕਰਦਾ ਸੀ ਤਾਂ ਉਹ ਗੁੱਸੈਲ ਅਤੇ ਚਿੜਚਿੜਾ ਹੋ ਜਾਂਦਾ ਸੀ ਪਰ ਹੁਣ ਉਸਦੀ ਇਹ ਲੱਤ ਛੁੱਟ ਚੁੱਕੀ ਹੈ।
ਜੇਮੀ ਪੇਸ਼ੇ ਤੋਂ ਪਰਤਾਰੋਹੀ ਹੈ। ਉਹ ਦੋ ਵਾਰ ਐਵਰੇਸਟ ਫ਼ਤਿਹ ਕਰ ਚੁੱਕੇ ਨੇ। ਜੇਮੀ ਦਾ ਕਹਿਣਾ ਹੈ ਕਿ ਮੋਬਾਇਲ ਨੌਜਵਾਨਾਂ ਨੂੰ ਪਰਿਵਾਰ ਤੋਂ ਦੂਰ ਕਰ ਰਿਹਾ ਹੈ। ਇਸ ‘ਚ ਪਰਿਵਾਰ ਦੀ ਵੀ ਗਲਤੀ ਹੈ ਜਿਸ ਨੂੰ ਸੁਧਾਰਨਾ ਚਾਹੀਦਾ ਹੈ ਨਾ ਕਿ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ। ਖੋਬੇ ਨੇ ਦੱਸਿਆ ਕਿ ਇਸ ਸਫ਼ਰ ਦੇ ਦੌਰਾਨ ਉਸਨੇ ਜ਼ਿੰਦਗੀ ਨੂੰ ਅਲਗ ਨਜ਼ਰੀਏ ਨਾਲ ਵੇਖਿਆ ਅਤੇ ਚੰਗੀ ਤਰਾਂ ਜੀਣਾ ਸਿਖਿਆ। ਫੋਨ ਦੀ ਇਹ ਲੱਤ ਛੁੜਾਉਣ ਦਾ ਜੇਮੀ ਦਾ ਇਹ ਢੰਗ ਸੋਸ਼ਲ ਮੀਡਿਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Note: ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ https://chat.whatsapp.com/Fb9tOwA2fVfLyWX0sBTcdM ‘ਤੇ ਕਲਿੱਕ ਕਰਕੇ ਸਾਡੇ ਵਟਸਐਪ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ।