<p><strong>ਹੁਸ਼ਿਆਰਪੁਰ&comma; 26 ਨਵੰਬਰ &vert;<&sol;strong> ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮੁਕੇਰੀਆਂ ਅਧੀਨ ਪੈਂਦੇ ਪਿੰਡ ਸਿੰਘੋਵਾਲ ਵਿਚ ਇਕ ਐਕਟਿਵਾ ਸਵਾਰ ਔਰਤ ਆਪਣੀਆਂ 2 ਧੀਆਂ ਨਾਲ ਨਹਿਰ ਵਿਚ ਡਿੱਗ ਪਈ। ਲੋਕਾਂ ਨੇ ਐਕਟਿਵਾ ਸਵਾਰ ਮਾਂ-ਧੀਆਂ ਨੂੰ ਵੇਖ ਕੇ ਰੌਲਾ ਪਾਇਆ ਤੇ ਮੌਕੇ &&num;8216&semi;ਤੇ ਮਾਂ ਨੂੰ ਬਚਾਅ ਲਿਆ ਪਰ ਉਸ ਦੀਆਂ ਦੋ 6 ਅਤੇ 4 ਸਾਲ ਦੀਆਂ ਧੀਆਂ ਦੀ ਡੁੱਬਣ ਨਾਲ ਮੌਤ ਹੋ ਗਈ।<&sol;p>&NewLine;<p>ਜਾਣਕਾਰੀ ਅਨੁਸਾਰ ਸਪਨਾ ਪਤਨੀ ਜਤਿੰਦਰ ਕੁਮਾਰ ਵਾਸੀ ਸਿੰਘੋਵਾਲ ਜੋ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ 2 ਧੀਆਂ ਭੂਮਿਕਾ ਅਤੇ ਪਾਰੂ ਨਾਲ ਪਿੰਡ ਤੋਂ ਬੰਬੋਵਾਲ ਨੂੰ ਦਵਾਈ ਲੈਣ ਜਾ ਰਹੀਆਂ ਸਨ। ਜਦੋਂ ਉਹ ਪਿੰਡ ਬੰਬੋਵਾਲ ਤੋਂ ਥੋੜ੍ਹਾ ਪਿੱਛੇ ਹੀ ਸਨ ਤਾਂ ਐਕਟਿਵਾ ਡਾਵਾਂਡੋਲ ਹੋ ਕੇ ਨਹਿਰ ਦੇ ਨਾਲ ਬਣੇ ਸੀਮੈਂਟ ਸਾਈਫ਼ਨ ਨਾਲ ਟਕਰਾਅ ਗਈ&comma; ਜਿਸ ਕਾਰਨ ਐਕਟਿਵਾ ਦੇ ਪਿੱਛੇ ਬੈਠੀਆਂ ਦੋਵੇਂ ਬੇਟੀਆਂ ਨਹਿਰ ਵਿਚ ਡਿੱਗ ਪਈਆਂ ਅਤੇ ਸਪਨਾ ਆਪ ਸੜਕ ’ਤੇ ਡਿੱਗ ਪਈ।<&sol;p>&NewLine;<p><img src&equals;"https&colon;&sol;&sol;punjabibulletin&period;in&sol;wp-content&sol;uploads&sol;2023&sol;11&sol;qwr45wq45-696x224&period;jpg" &sol;><&sol;p>&NewLine;<p>ਇਸ ਦੌਰਾਨ ਲੜਕੀਆਂ ਛੋਟੀਆਂ ਹੋਣ ਕਾਰਨ ਪਾਣੀ ਵਿਚ ਡੁੱਬ ਗਈਆਂ ਅਤੇ ਦੋਵਾਂ ਦੀ ਮੌਤ ਹੋ ਗਈ। ਮੁਕੇਰੀਆਂ ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਔਰਤ ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਸੀ ਤੇ ਉਸਨੇ ਬੱਚੀਆਂ ਸਮੇਤ ਨਹਿਰ ਵਿਚ ਛਾਲ ਮਾਰ ਦਿੱਤੀ ਤੇ ਖੁਦ ਉਹ ਬਚ ਗਈ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;