ਪਟਿਆਲਾ, 13 ਦਸੰਬਰ | ਕੱਲ੍ਹ ਸ਼੍ਰੀ ਕਾਲੀ ਮਾਤਾ ਮੰਦਿਰ ‘ਚ ਬੇਅਦਬੀ ਦੀ ਕੋਸ਼ਿਸ ਕਰਨ ਵਾਲੇ ਇਕ ਨੌਜਵਾਨ ਨੂੰ ਕ‍ਾਬੂ ਕਰਕੇ ਪੁਲਿਸ ਹਵਾਲੇ ਕਰਨ ਉਪਰੰਤ ਬੁੱਧਵਾਰ ਨੂੰ ਹਿੰਦੂ ਜਥੇਬੰਦੀਆਂ ਦੀ ਸ਼੍ਰੀ ਕਾਲੀ ਮਾਤਾ ਮੰਦਿਰ ‘ਚ ਵਿਸ਼ੇਸ਼ ਬੈਠਕ ਹੋਈ, ਜਿਸ ‘ਚ ਵਿਚਾਰ ਚਰਚਾ ਕਰਨ ਉਪਰੰਤ ਹਿੰਦੂ ਜਥੇਬੰਦੀਆਂ ਵੱਲੋਂ ਮਾਲ ਰੋਡ ‘ਤੇ ਧਰਨਾ ਲਗਾ ਦਿੱਤਾ ਗਿਆ।

ਇਸ ਮੌਕੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਕੋਲ ਨਹੀਂ ਜਾਣਗੇ ਸਗੋਂ ਪ੍ਰਸ਼ਾਸਨ ਖ਼ੁਦ ਆ ਕੇ ਸਥਿਤੀ ਸਪੱਸ਼ਟ ਕਰੇ। ਧਰਨੇ ਦੌਰਾਨ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮੰਦਰ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਸੰਦੀਪ ਬੰਧੂ ਨੂੰ ਹਟਾਇਆ ਜਾਵੇ ਕਿਉਂਕਿ ਉਹ ਜਾਣਬੁੱਝ ਕੇ ਇਹ ਕਹਿ ਰਿਹਾ ਹੈ ਕਿ ਬੇਅਦਬੀ ਨਹੀਂ ਹੋਈ ਸਗੋ ਕੋਸ਼ਿਸ਼ ਕੀਤੀ ਗਈ ਸੀ। ਸਮੂਹ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਉਕਤ ਵਿਅਕਤੀ ‘ਤੇ ਸਿਰਫ ਪਰਚਾ ਕਰਨ ਦੀ ਕਾਰਵਾਈ ਮਨਜ਼ੂਰ ਨਹੀਂ ਹੈ, ਸਗੋਂ ਸਾਰੀ ਪੜਤਾਲ ਸਾਹਮਣੇ ਲਿਆਈ ਜਾਵੇ।

ਵੇਖੋ ਵੀਡੀਓ 

https://www.facebook.com/punjabibulletinworld/videos/363971669542316