<p><strong>ਹੁਸ਼ਿਆਰਪੁਰ&sol;ਗੜ੍ਹਦੀਵਾਲਾ&comma; 12 ਜਨਵਰੀ &vert;<&sol;strong> ਇਥੋਂ ਵੱਡੀ ਖਬਰ ਸਾਹਮਣੇ ਆਈ ਹੈ। ਗੜ੍ਹਦੀਵਾਲਾ ਅਧੀਨ ਪੈਂਦੇ ਕੰਢੀ ਖੇਤਰ ਦੇ ਪਿੰਡ ਥਾਣਾ ਵਿਖੇ ਇਕ ਗਾਂ ਦੀਆਂ ਤੇਜ਼ਧਾਰ ਹਥਿਆਰਾਂ ਨਾਲ ਦੋਵੇਂ ਲੱਤਾਂ ਵੱਢਣ ਅਤੇ ਇਕ ਆਵਾਰਾ ਵੱਛੇ ਦੀਆਂ ਲੱਤਾਂ ਤੋੜਨ ਦਾ ਰੂਹ-ਕੰਬਾਊ ਮਾਮਲਾ ਸਾਹਮਣੇ ਆਇਆ ਹੈ&comma; ਜਿਸ ਸਬੰਧੀ ਗੜ੍ਹਦੀਵਾਲਾ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।<&sol;p>&NewLine;<p><img class&equals;"alignnone wp-image-80065" src&equals;"https&colon;&sol;&sol;punjabibulletin&period;in&sol;wp-content&sol;uploads&sol;2024&sol;01&sol;weter-300x245&period;jpg" alt&equals;"" width&equals;"696" height&equals;"568" &sol;><br &sol;>&NewLine;ਇਸ ਸਬੰਧੀ ਤਰਸੇਮ ਸਿੰਘ ਪੁੱਤਰ ਦਸਵੰਤ ਸਿੰਘ ਵਾਸੀ ਮੁਹੱਲਾ ਘਰੋਟਵਾਲਾ ਪਿੰਡ ਥਾਣਾ ਨੇ ਗੜ੍ਹਦੀਵਾਲਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਨ ਦੇ ਨਾਲ-ਨਾਲ 5 ਪਸ਼ੂਆਂ ਨੂੰ ਵੀ ਪਾਲਦਾ ਹੈ ਅਤੇ ਉਸ ਕੋਲ ਪੰਜੇ ਹੀ ਗਊਆਂ ਹਨ। ਉਸ ਨੇ ਕਿਹਾ ਕਿ ਉਹ ਗਊਆਂ ਧਾਰਾਂ ਕੱਢ ਕੇ ਨੇੜਲੇ ਜੰਗਲ ਵਿਚ ਚੁੱਗਣ ਵਾਸਤੇ ਛੱਡ ਦਿੰਦੇ ਹਨ ਅਤੇ ਉਹ ਚੁੱਗਣ ਉਪਰੰਤ ਸ਼ਾਮ ਨੂੰ ਵਾਪਸ ਘਰੇ ਆ ਜਾਂਦੀਆਂ ਹਨ।<&sol;p>&NewLine;<p><img class&equals;"alignnone wp-image-80064" src&equals;"https&colon;&sol;&sol;punjabibulletin&period;in&sol;wp-content&sol;uploads&sol;2024&sol;01&sol;etet-300x187&period;jpg" alt&equals;"" width&equals;"642" height&equals;"400" &sol;><&sol;p>&NewLine;<p>ਪਰਸੋਂ ਉਸ ਦੇ ਘਰ ਚਮੇਲ ਸਿੰਘ ਪੁੱਤਰ ਹੁਕਮਾਂ ਚੰਦ ਵਾਸੀ ਥਾਣਾ ਘਰ ਆਇਆ ਤੇ ਕਿਹਾ ਕਿ ਤੇਰੀਆਂ ਗਊਆਂ ਮੇਰੇ ਗੰਡਿਆਂ ਦਾ ਨੁਕਸਾਨ ਕਰਦੀਆਂ ਹਨ। ਇਨ੍ਹਾਂ ਨੂੰ ਸਾਂਭ ਲੈ ਸ਼ਾਮ ਨੂੰ ਮੇਰੀਆਂ 4 ਗਊਆਂ ਘਰ ਆ ਗਈਆਂ ਪਰ ਇਕ ਗਾਂ ਵਾਪਸ ਨਹੀਂ ਆਈ&comma; ਜਿਸ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਉਸ ਦੀ ਗਾਂ ਚਮੇਲ ਸਿੰਘ ਦੇ ਘਰ ਤੋਂ ਥੋੜ੍ਹੀ ਦੂਰ ਕਿਸੇ ਵਿਅਕਤੀ ਦੇ ਖੇਤ ਵਿਚ ਡਿੱਗੀ ਪਈ ਸੀ&comma; ਜਿਸ ਦੀਆਂ ਦੋਵੇਂ ਲੱਤਾਂ ਕੱਟੀਆਂ ਹੋਈਆਂ ਸਨ ਅਤੇ ਨੇੜੇ ਇਕ ਆਵਾਰਾ ਵੱਛੇ ਦੀਆਂ ਵੀ ਲੱਤਾਂ ਤੋੜੀਆਂ ਹੋਈਆਂ ਸਨ।<&sol;p>&NewLine;<p>ਇਸ ਬਾਰੇ ਪਤਾ ਕਰਨ &&num;8216&semi;ਤੇ ਉਸ ਨੂੰ ਪਤਾ ਲੱਗਾ ਕਿ ਚਮੇਲ ਸਿੰਘ ਘਰੋਂ ਫਰਾਰ ਹੈ ਅਤੇ ਉਸ ਦੀ ਗਾਂ ਦੀਆਂ ਲੱਤਾਂ ਚਮੇਲ ਸਿੰਘ ਵੱਲੋਂ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕੱਟੀਆਂ ਗਈਆਂ ਹਨ ਅਤੇ ਇਕ ਵੱਛੇ ਦੀਆਂ ਲੱਤਾਂ ਵੀ ਤੋੜੀਆਂ ਹਨ। ਥਾਣਾ ਮੁਖੀ ਗੜ੍ਹਦੀਵਾਲਾ ਸਬ-ਇੰਸਪੈਕਟਰ ਮਲਕੀਤ ਸਿੰਘ ਅਤੇ ਏ&period; ਐੱਸ&period; ਆਈ&period; ਬਲਵਿੰਦਰ ਸਿੰਘ ਵੱਲੋਂ ਪੁਲਿਸ ਫੋਰਸ ਸਮੇਤ ਮੌਕੇ &&num;8216&semi;ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਵੈਟਰਨਰੀ ਡਾਕਟਰਾਂ ਦੀ ਟੀਮ ਬੁਲਾ ਕੇ ਮੱਲ੍ਹੀਮ ਪੱਟੀਆਂ ਕਰਵਾਉਣ ਮਗਰੋਂ ਵੈਟਰਨਰੀ ਹਸਪਤਾਲ ਹੁਸ਼ਿਆਰਪੁਰ ਇਲਾਜ ਲਈ ਭੇਜ ਕੇ ਪੀੜਤ ਤਰਸੇਮ ਸਿੰਘ ਦੇ ਬਿਆਨਾਂ &&num;8216&semi;ਤੇ ਚਮੇਲ ਸਿੰਘ ਖ਼ਿਲਾਫ਼ ਐਨੀਮਲ ਐਕਟ 1960 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।<&sol;p>&NewLine;<p>&lpar;Note &colon; ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ<a href&equals;"https&colon;&sol;&sol;shorturl&period;at&sol;cmnxN"> https&colon;&sol;&sol;shorturl&period;at&sol;cmnxN<&sol;a> ਜਾਂ Whatsapp ਚੈਨਲ <a href&equals;"https&colon;&sol;&sol;shorturl&period;at&sol;oqMNR">https&colon;&sol;&sol;shorturl&period;at&sol;oqMNR<&sol;a> ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ &&num;8216&semi;ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;