<p><strong>ਸੰਗਰੂਰ&comma; 5 ਦਸੰਬਰ &vert;<&sol;strong> ਸੰਗਰੂਰ &OpenCurlyQuote;ਚ 2&period;25 ਕਰੋੜ ਰੁਪਏ ਦਾ ਸੋਨਾ ਲੁੱਟਣ ਦੇ ਮਾਮਲੇ &OpenCurlyQuote;ਚ ਬਠਿੰਡਾ ਪੁਲਿਸ ਨੇ ਇਕ ਹੌਲਦਾਰ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਆਸ਼ੀਸ਼ ਕੁਮਾਰ ਅਬੋਹਰ ਸਿਟੀ ਥਾਣੇ ਵਿਚ ਤਾਇਨਾਤ ਹੈ। ਹਾਲਾਂਕਿ ਪੁਲਿਸ ਨੇ ਕੱਲ ਹੀ ਲੁੱਟਿਆ ਸੋਨਾ ਬਰਾਮਦ ਕਰ ਲਿਆ ਸੀ। ਜਦਕਿ 4 ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਪੁਲਿਸ ਫਰਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।<&sol;p>&NewLine;<p>ਅਬੋਹਰ ਦੇ ਸੰਗਰੂਰ ਰੇਲਵੇ ਸਟੇਸ਼ਨ &OpenCurlyQuote;ਤੇ ਦਿੱਲੀ ਤੋਂ ਬਠਿੰਡਾ ਆ ਰਹੀ ਟਰੇਨ &OpenCurlyQuote;ਚੋਂ ਕਰੀਬ 2&period;25 ਕਰੋੜ ਰੁਪਏ ਦਾ ਸੋਨਾ&comma; ਅਣਪਛਾਤੇ ਵਿਅਕਤੀਆਂ ਨੇ ਲੁੱਟ ਲਿਆ ਸੀ। ਲੁੱਟ ਕਰਨ ਵਾਲੇ ਕੁਝ ਲੋਕਾਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਸੰਗਰੂਰ ਵਿਚ ਵਾਪਰੀ ਘਟਨਾ ਤੋਂ ਬਾਅਦ ਪੂਰੇ ਪੰਜਾਬ ਵਿਚ ਅਲਰਟ ਸੀ। ਬਠਿੰਡਾ ਪੁਲਿਸ ਨੂੰ ਇਕ ਵਾਹਨ ਵਿਚ ਸਵਾਰ ਕੁਝ ਵਿਅਕਤੀ ਮਿਲੇ। ਉਨ੍ਹਾਂ ਦੀ ਤਲਾਸ਼ੀ ਲੈਣ &OpenCurlyQuote;ਤੇ ਲੁੱਟਿਆ ਹੋਇਆ ਸੋਨਾ ਬਰਾਮਦ ਕਰ ਲਿਆ ਗਿਆ ਪਰ ਪੁਲਿਸ ਦੇ ਕਾਬੂ ਆਉਣ &OpenCurlyQuote;ਤੇ ਸਾਰੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।<&sol;p>&NewLine;<p>ਪੁਲਿਸ ਨੇ ਪੁਲਿਸ ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ&comma; ਜੋ ਥਾਣਾ ਸਿਟੀ ਅਬੋਹਰ ਵਿਚ ਤਾਇਨਾਤ ਹੈ&comma; ਜਿਸ ਦਾ ਨਾਮ ਆਸ਼ੀਸ਼ ਕੁਮਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਮਾਮਲੇ &OpenCurlyQuote;ਚ ਸਿਰਫ ਇਕ ਪੁਲਿਸ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ 4 ਲੋਕਾਂ ਦੀ ਗ੍ਰਿਫਤਾਰੀ ਬਾਕੀ ਹੈ। ਸਿਵਲ ਲਾਈਨ ਥਾਣੇ ਦੇ ਐਸਐਚਓ ਯਾਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਬਾਕੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;