ਹਰਿਆਣਾ, 28 ਨਵੰਬਰ | ਹਰਿਆਣਾ ਦੇ ਰੇਵਾੜੀ ਸ਼ਹਿਰ ‘ਚ ਇਕ ਵਿਅਕਤੀ ਨੇ ਭਾਣਜੀ ਦੇ ਵਿਆਹ ਮੌਕੇ ਮਿਸਾਲ ਪੇਸ਼ ਕੀਤੀ। ਦਰਅਸਲ ਵਿਅਕਤੀ ਨੇ ਇਕਲੌਤੀ ਵਿਧਵਾ ਭੈਣ ਦੀ ਧੀ ਦੇ ਵਿਆਹ ਮੌਕੇ 1 ਕਰੋੜ ਰੁਪਏ ਤੋਂ ਵੱਧ ਦਾ ਸ਼ਗਨ ਦਿੱਤਾ। ਇਹ ਵਿਆਹ ਦੇਸ਼ ਭਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਭਰਾ ਨੇ ਭੈਣ ਦੇ ਘਰ ਨੋਟਾਂ ਦਾ ਢੇਰ ਲਗਾ ਦਿੱਤਾ। ਉਸ ਨੇ ਇਕ ਕਰੋੜ, 1 ਲੱਖ, 11 ਹਜ਼ਾਰ 101 ਰੁਪਏ ਨਕਦ ਦਿੱਤੇ। ਇੰਨਾ ਹੀ ਨਹੀਂ ਉਸ ਨੇ ਆਪਣੀ ਭੈਣ ਅਤੇ ਭਾਣਜੀ ਨੂੰ ਕਰੋੜਾਂ ਰੁਪਏ ਦੇ ਗਹਿਣੇ ਵੀ ਦਿੱਤੇ।
ਸਤਬੀਰ ਨੇ ਆਪਣੀ ਭੈਣ ਦੇ ਘਰ 500 ਰੁਪਏ ਦੇ ਨੋਟਾਂ ਦੇ ਬੰਡਲ ਦਾ ਢੇਰ ਲਗਾ ਦਿੱਤਾ। ਇਸ ਤੋਂ ਇਲਾਵਾ ਸਤਬੀਰ ਨੇ ਆਪਣੀ ਭੈਣ ਅਤੇ ਭਤੀਜੀ ਨੂੰ ਕਰੋੜਾਂ ਰੁਪਏ ਦੇ ਗਹਿਣੇ ਅਤੇ ਹੋਰ ਸਾਮਾਨ ਵੀ ਦਿੱਤਾ। ਜਾਣਕਾਰੀ ਅਨੁਸਾਰ ਸਤਬੀਰ ਦਾ ਆਪਣਾ ਕਰੇਨ ਦਾ ਕਾਰੋਬਾਰ ਹੈ।