ਚੰਡੀਗੜ੍ਹ . ਕੋਰੋਨਾ ਵਾਇਰਸ ਤੋ ਬਚਣ ਲਈ ਲੋਕ ਆਪਣੇ-ਆਪਣੇ ਤਰੀਕੇ ਨਾਲ ਬਚਾਅ ਕਰ ਰਹੇ ਹਨ। ਕਈ ਆਪਣੇ-ਆਪਣੇ ਧਰਮ ਦੀ ਪਾਠ ਪੂਜਾ ਕਰਕੇ ਸਰਬੱਤ ਦਾ ਭਲਾ ਮੰਗ ਰਹੇ ਹਨ। ਹੁਣ ਪੰਜਾਬ ਕਾਂਗਰਸ ਵੱਲੋਂ ਲੋਕਾਂ ਨੂੰ ਅੱਜ ਸ਼ਾਮ ਛੇ ਵਜੇ ਘਰਾਂ ‘ਚ ਜੈਕਾਰੇ ਲਾਉਣ ਦੀ ਅਪੀਲ ਕੀਤੀ ਹੈ। ਕਾਂਗਰਸ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਉਹ ਅੱਜ ਸ਼ਾਮ ਆਪੋ ਆਪਣੇ ਧਰਮ ਦੇ ਮੁਤਾਬਿਕ ਜੈਕਾਰੇ ਲਾਉਣਗੇ ਪਰ ਉਹਨਾਂ ਸ਼ਰਤ ਰੱਖੀ ਹੈ ਜੈਕਾਰੇ ਸੋਸ਼ਲ ਦੂਰੀ ਬਣਾ ਕੇ ਹੀ ਲਾਏ ਜਾਣ।

ਧਰਮਸੋਤ ਨੇ ਕਿਹਾ ਕੀ ਕੋਰੋਨਾ ਜੰਗ ਤੋਂ ਜਿੱਤਣ ਲਈ ਅੱਜ ਸਾਰੇ ਇਕੱਠੇ ਹੋ ਕੇ ਅਰਦਾਸ ਬੇਨਤੀ ਕਰੀਏ ਤਾਂ ਜੋ ਇਸ ਵਾਇਰਸ ਤੋਂ ਬਚਿਆ ਜਾ ਸਕੇ। ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਹਿਲਾਂ ਥਾਲੀਆਂ ਖੜਕਾਉਣ ਤੇ ਫਿਰ ਰਾਤ ਨੂੰ ਬੱਤੀਆਂ ਬੁਝਾ ਕੇ ਦੀਵੇ ਜਗਾਉਣ ਦੀ ਅਪੀਲ ਦੇਸ਼ਵਾਸੀਆਂ ਨੂੰ ਕੀਤੀ ਸੀ ਤਾਂ ਜੋ ਕੋਰੋਨਾ ਮਹਾਮਾਰੀ ‘ਤੇ ਜਿੱਤ ਪਾਈ ਜਾ ਸਕੇ ਤੇ ਇਸ ਜੰਗ ਦੌਰਾਨ ਡਿਊਟੀ ‘ਤੇ ਤਾਇਨਾਤ ਲੋਕਾਂ ਦੀ ਹੌਸਲਾ ਅਫ਼ਜਾਈ ਕੀਤੀ ਜਾ ਸਕੇ।