ਮਹਾਰਾਸ਼ਟਰ। ਮਹਾਰਾਸ਼ਟਰ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦੇ ਰਹਿਣ ਵਾਲੇ ਇਕ ਸ਼ਖਸ ਨੇ ਆਪਣੇ ਜਨਮਦਿਨ ਉਤੇ ਸ਼ਮਸ਼ਾਨਘਾਟ ਵਿਚ ਪਾਰਟੀ ਦਿੱਤੀ। ਪਾਰਟੀ ਵਿਚ ਪਹੁੰਚਣ ਵਾਲੇ ਲੋਕਾਂ ਨੂੰ ਬਕਾਇਦਾ ਬਰਿਆਨੀ ਤੇ ਕੇਕ ਪਰੋਸਿਆ ਗਿਆ। ਸ਼ਮਸ਼ਾਨ ਵਿਚ ਬਰਥਡੇ ਪਾਰਟੀ ਮਨਾਉਣ ਲਈ 100 ਤੋਂ ਜ਼ਿਆਦਾ ਲੋਕ ਪਹੁੰਚੇ ਸਨ।
ਜਾਣਕਾਰੀ ਮੁਤਾਬਿਕ ਮਾਮਲਾ ਠਾਣੇ ਦੇ ਕਲਿਆਣ ਸ਼ਹਿਰ ਦਾ ਹੈ। ਇਥੇ ਰਹਿਣ ਵਾਲੇ 54 ਸਾਲਾ ਗੌਤਮ ਰਤਨ ਮੋਰੇ ਨੇ ਆਪਣੇ ਜਨਮਦਿਨ ਉਤੇ ਇਸ ਤਰ੍ਹਾਂ ਦਾ ਅਜੀਬੋਗਰੀਬ ਆਯੋਜਨ ਕੀਤਾ ਗਿਆ। ਮੋਰੇ ਨੇ ਦੱਸਿਆ ਕਿ ਉਨ੍ਹਾਂ ਦੇ ਜਨਮਦਿਨ ਤੋਂ ਜ਼ਿਆਦਾ ਮਹਿਲਾਵਾਂ ਤੇ ਬੱਚਿਆਂ ਸਣੇ 100 ਲੋਕ ਪੁੱਜੇ ਸਨ।
ਅੰਧਵਿਸ਼ਵਾਸ ਖਿਲਾਫ ਕੀਤਾ ਅਜਿਹਾ ਆਯੋਜਨ
ਮੋਰੇ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੇ ਆਯੋਜਨ ਦੀ ਪ੍ਰੇਰਣਾ ਸਮਾਜਿਕ ਵਰਕਰ ਸਿੰਧੂਤਾਈ ਸਪਕਾਲ ਤੇ ਨਰਿੰਦਰ ਦਾਭੋਲਕਰ ਤੋਂ ਮਿਲੀ। ਦੋਵਾਂ ਨੇ ਕਾਲਾ ਜਾਦੂ ਤੇ ਅੰਧਵਿਸ਼ਵਾਸ਼ ਖਿਲਾਫ ਮੁਹਿੰਮ ਚਲਾਈ ਹੈ। ਮੋਰੇ ਨੇ ਕਿਹਾ, ਉਹ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਸਨ ਕਿ ਸ਼ਮਸ਼ਾਨਘਾਟਾਂ ਤੇ ਅਜਿਹੀਆਂ ਥਾਵਾਂ ਉਤੇ ਭੂਤ ਪ੍ਰੇਤ ਮੌਜੂਦ ਨਹੀਂ ਹੁੰਦੇ ਹਨ। ਉਨ੍ਹਾਂ ਨੇ ਇਹ ਪਾਰਟੀ ਮੋਹਨੇ ਸ਼ਮਸ਼ਾਨਘਾਟ ਉਤੇ 19 ਨਵੰਬਰ ਨੂੰ ਪਾਰਟੀ ਦੀ ਆਯੋਜਨ ਕੀਤਾ ਸੀ।
ਸ਼ਮਸ਼ਾਨਘਾਟ ‘ਚ ਮਨਾਇਆ Happy birthday, 100 ਤੋਂ ਜ਼ਿਆਦਾ ਲੋਕ ਪਹੁੰਚੇ, ਕੇਕ ਕੱਟਿਆ, ਬਰਿਆਨੀ ਵੀ ਵੰਡੀ
Related Post