ਜਲੰਧਰ . ਦੇਸ਼ ਭਰ ਵਿਤ ਚੱਲ ਰਹੇ ਲੌਕਡਾਊਨ ਦੌਰਾਨ ਨਕੋਦਰ ਦੇ ਡੇਰਾ ਬਾਪੂ ਅਲਮਸਤ ਦੇ ਸਾਈ ਹੰਸ ਰਾਜ ਹੰਸ ਨੇ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਡੇਰੇ ਦੇ ਦਰਵਾਜੇ ਖੋਲ੍ਹ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਡੇਰੇ ਵਲੋਂ ਲੋੜਵੰਦਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਜਾ ਰਹੀ ਹੈ। ਨਕੋਦਰ ਦੇ ਆਲੇ-ਦੁਆਲੇ ਰਹਿਣ ਵਾਲੇ ਗਰੀਬ ਲੋਕਾਂ ਨੂੰ ਰਾਸ਼ਨ ਤੇ ਖਾਣ ਦੇ ਪੈਕਟ ਵੰਡੇ ਜਾ ਰਹੇ ਹਨ। ਨਕੋਦਰ ਦੇ ਐਸਡੀਐਮ ਨਾਲ ਵੀ ਗੱਲ਼ਬਾਤ ਕਰ ਕੇ ਉਨ੍ਹਾਂ ਨੂੰ ਦੱਸ ਦਿੱਤਾ ਗਿਆ ਹੈ ਕਿ ਗਰੀਬਾਂ ਨੂੰ ਜਿਸ ਤਰ੍ਹਾਂ ਦੀ ਵੀ ਮਦਦ ਚਾਹੀਦੀ ਹੈ। ਉਸ ਤਰ੍ਹਾਂ ਹੀ ਮਦਦ ਕੀਤੀ ਜਾਵੇਗੀ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਸਐਮਐਸ ਰਾਹੀਂ ਜਾਂ ਫੋਨ ਤੇ ਸੰਪਰਕ ਕਰ ਸਕਦੇ ਹਨ। ਆਪਣੇ ਜੱਦੀ ਪਿੰਡ ਸਫੀਪੁਰ ਬਾਰੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਕ ਲੱਖ ਲੋਕਾਂ ਦੇ ਕਰੀਬ ਦਾ ਸਾਮਾਨ ਲੈ ਕੇ ਵੰਡਿਆ ਹੈ। ਦਿੱਲੀ ਵਿਚ ਆਪਣੇ ਲੋਕ ਸਭਾ ਹਲਕੇ ਦਾ ਜਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਉੱਥੇ 50 ਲੱਖ ਦੀ ਗ੍ਰਾਂਟ ਉਨ੍ਹਾਂ ਦੇ ਐੱਮਪੀ ਵੰਡ ਵਿਚੋਂ ਦਿੱਤੀ ਜਾ ਰਹੀ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।