ਗੁਰਦਾਸਪੁਰ| ਬੀਐਸਐਫ ਨੇ ਪੰਜਾਬ ਦੇ ਗੁਰਦਾਸਪੁਰ ਵਿੱਚ ਇੱਕ ਸਰਚ ਅਭਿਆਨ ਵਿੱਚ 6.3 ਕਿਲੋਗ੍ਰਾਮ ਹੈਰੋਇਨ ਅਤੇ ਲਗਭਗ 70 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਨਸ਼ੀਲੇ ਪਦਾਰਥਾਂ ਦੀ ਛੁਪੀ ਹੋਈ ਖੇਪ ਬਾਰੇ ਖਾਸ ਸੂਚਨਾ ‘ਤੇ ਬੀਐਸਐਫ ਦੇ ਜਵਾਨਾਂ ਨੇ ਪਿੰਡ ਦੋਸਤਪੁਰ ਨੇੜੇ ਸਰਹੱਦੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ। ਤਲਾਸ਼ੀ ਦੌਰਾਨ ਜਵਾਨਾਂ ਨੇ 12 ਵੋਲਟ ਦੀ ਬੈਟਰੀ ਅੰਦਰ ਛੁਪਾ ਕੇ ਰੱਖੀ ਹੋਈ 6 ਪੈਕਟ ਹੈਰੋਇਨ ਅਤੇ 1 ਪੈਕਟ ਅਫੀਮ ਬਰਾਮਦ ਕੀਤੀ।
ਗੁਰਦਾਸਪੁਰ : 12 ਵੋਲਟ ਦੀ ਬੈਟਰੀ ‘ਚ ਲੁਕੋ ਕੇ ਲਿਆਂਦੀ ਕਰੋੜਾਂ ਦੀ ਹੈਰੋਇਨ, ਫੜਨ ਵਾਲੇ ਵੀ ਦੇਖ ਕੇ ਹੈਰਾਨ
Related Post