ਬਟਾਲਾ | ਸਿੱਖ ਕੌਮ ਦੇ ਇਤਿਹਾਸ ਦਾ ਇਕ ਅਹਿਮ ਪੰਨਾ ਦਰਸਾਉਂਦੀ ਫਿਲਮ ਮਸਤਾਨੇ ਦੇ ਅੱਜ ਪਹਿਲੇ ਦਿਨ ਲੋਕਾਂ ਦਾ ਵੱਡਾ ਝੁਕਾਵ ਦੇਖਣ ਨੂੰ ਮਿਲਿਆ। ਜਿਥੇ ਬਟਾਲਾ ਸਿਨੇਮਾ ਹਾਲ ‘ਚ ਸਾਰੇ ਸ਼ੋ ਇਕ ਦਿਨ ਪਹਿਲਾ ਹੀ ਹਾਊਸ ਫੁੱਲ ਰਹੇ ਉਥੇ ਹੀ ਇਸ ਫਿਲਮ ‘ਚ ਇਕ ਬੱਚੇ ਦਾ ਰੋਲ ਅਦਾ ਕਰਨ ਵਾਲਾ ਸੋਸ਼ਲ ਮੀਡੀਆ ਸਟਾਰ ਗੋਲੂ ਵੀ ਫ਼ਿਲਮਾ ਵੇਖਣ ਲਈ ਪੀ ਵੀ ਆਰ ‘ਚ ਪਹੁੰਚਿਆ |
ਸਿਨੇਮਾ ਹਾਲ ਦੇ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਕ ਦਿਨ ਪਹਿਲਾਂ ਔਨਲਾਈਨ ਬੁਕਿੰਗ ਸ਼ੁਰੂ ਕੀਤੀ ਸੀ ਅਤੇ ਅੱਜ ਦੇਰ ਰਾਤ ਤਕ ਦੇ ਸ਼ੋ ਦੀਆ ਸਾਰੀਆਂ ਟਿਕਟਾਂ ਵਿਕ ਚੁੱਕਿਆ ਹਨ।ਕਈ ਹੋਰ ਵੀ ਆ ਰਹੇ ਹਨ ਲੇਕਿਨ ਉਹਨਾਂ ਨੂੰ ਮਜਬੂਰਨ ਖਾਲੀ ਹੱਥ ਬਿਨਾ ਫਿਲਮ ਦੇਖੇ ਵਾਪਿਸ ਜਾਣਾ ਪੈ ਰਿਹਾ ਹੈ ।
ਉਥੇ ਹੀ ਇਸ ਫਿਲਮ ‘ਚ ਪੰਜਾਬੀ ਐਕਟਰ ਕਰਮਜੀਤ ਸਿੰਘ ਦੇ ਬੇਟੇ ਦਾ ਕਿਰਦਾਰ ਨਿਭਾਉਣ ਵਾਲਾ ਸੋਸ਼ਲ ਮੀਡੀਆ ਕਲਾਕਾਰ ਗੁੱਲੂ ਬਟਾਲਾ ਦੇ ਪੀਵੀਆਰ ਚ ਪਹੁੰਚਿਆਂ ਤੇ ਉਸ ਵਲੋਂ ਮੀਡਿਆ ਨਾਲ ਗੱਲਬਾਤ ਕਰਦੇ ਆਪਣੇ ਕਿਰਦਾਰ ਬਾਰੇ ਤੇ ਫਿਲਮ ਬਾਰੇ ਦੱਸਿਆ ਗਿਆ। ਉਸਨੇ ਅਪੀਲ ਕੀਤੀ ਕਿ ਹਰ ਕੋਈ ਇਸ ਫਿਲਮ ਨੂੰ ਦੇਖਣ ਜਰੂਰ ਆਵੇ |