<p><strong>ਢਿੱਲਵਾਂ &lpar;13-10-2025&rpar;&colon;<&sol;strong> ਸਿਵਲ ਸਰਜਨ ਕਪੂਰਥਲਾ ਡਾ&period; ਸੰਜੀਵ ਭਗਤ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ&period; ਪ੍ਰੇਮ ਕੁਮਾਰ ਦੇ ਹੁਕਮਾਂ ਅਨੁਸਾਰ ਬਲਾਕ ਢਿੱਲਵਾਂ ਅਧੀਨ ਸਿਹਤ ਵਿਭਾਗ ਦੀ ਟੀਮ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਡੇਂਗੂ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸੇ ਤਹਿਤ ਬਲਾਕ ਢਿੱਲਵਾਂ ਅਧੀਨ ਆਉਦੀਂ &OpenCurlyDoubleQuote;ਜਗਤਜੀਤ ਹਮੀਰਾ ਇੰਡਸਟਰੀ” ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਜਾਗਰੂਕਤਾ ਅਭਿਆਨ ਚਲਾਇਆ ਗਿਆ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵਿੱਚ ਸਿਹਤ ਸੁਪਰਵਾਈਜ਼ਰ ਪ੍ਰਗਟ ਸਿੰਘ&comma; ਪਰਮਜੀਤ ਸਿੰਘ ਮ&period;ਪ&period;ਹ&period;ਵ ਅਤੇ ਬ੍ਰੀਡਰ ਚੈਕਰ ਵੀ ਹਾਜਰ ਸਨ। ਇਸ ਦੌਰਾਨ ਟੀਮ ਵੱਲੋਂ ਸਮੂਹ ਸਟਾਫ ਨੂੰ ਡੇਂਗੂ ਦੇ ਲੱਛਣਾਂ&comma; ਡੇਂਗੂ ਲਾਰਵੇ ਦੀ ਜਾਂਚ ਕਿਵੇਂ ਕਰੀਏ ਅਤੇ ਡੇਂਗੂ ਰੋਕਥਾਮ ਸੰਬੰਧੀ ਵਿਸਥਾਰ ਨਾਲ ਦੱਸਇਆ ਗਿਆ। ਇਸ ਦੌਰਾਨ ਸਿਹਤ ਸੁਪਰਵਾਈਜਰ ਪ੍ਰਗਟ ਸਿੰਘ ਵੱਲੋਂ ਵੀ<br &sol;>&NewLine;ਸਮੂਹ ਸਟਾਫ ਨੂੰ ਆਪਣਾ ਆਲਾ ਦੁਆਲਾ ਸਾਫ ਰੱਖਣ ਅਤੇ ਸਾਫ ਪਾਣੀ ਖੜਾ ਨਾ ਹੋਣ ਦੇਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸੁਖਜਿੰਦਰ ਸ਼ਰਮਾ ਸੀਨੀਅਰ ਵੈਲਫੇਅਰ ਆਫਿਦ&comma; ਰਾਕੇਸ਼ ਕੁਮਾਰ ਯੂਨੀਟ ਹੈਡ&comma; ਗੁਰਪ੍ਰੀਤ ਸਿੰਘ ਜੀ&period;ਐਮ&period;ਐਚ&period;ਆਰ&comma; ਰਾਜ ਕੁਮਾਰ ਫੈਕਟਰੀ ਮੈਨੇਜਰ ਅਤੇ ਸਤਨਾਮ ਕੁਮਾਰ ਐਚ&period;ਆਰ ਆਦਿ ਸਮੂਹ ਸਟਾਫ ਹਾਜਰ ਸੀ।<br &sol;>&NewLine;ਇਸ ਦੇ ਨਾਲ ਹੀ ਬਲਾਕ ਢਿੱਲਵਾਂ ਅਤੇ ਨਡਾਲਾ ਦੇ ਵੱਖ-ਵੱਖ ਖੇਤਰਾਂ ਵਿੱਚ ਵੀ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਸਬੰਧੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਆਮ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਅਤੇ ਰੋਕਥਾਮ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਮੋਨਿਕਾ ਬੀ&period;ਈ&period;ਈ ਨੇ ਦੱਸਇਆ ਕਿ ਸਿਹਤ ਵਿਭਾਗ ਦੀ ਟੀਮ ਵਿੱਚ ਸਿਹਤ ਸੁਪਰਵਾਈਜਰ ਜਸਵਿੰਦਰ ਸਿੰਘ&comma; ਸਮੂਹ ਮ&period;ਪ&period;ਹ&period;ਵ ਅਤੇ ਬ੍ਰੀਡਰ ਚੈਕਰ ਹਾਜਰ ਸਨ। ਉਨ੍ਹਾਂ ਕਿਹਾ ਕਿ ਸਾਫ-ਸਫਾਈ ਦੇ ਨਾਲ-ਨਾਲ ਅਤੇ ਸਾਰੀਆਂ ਦੇ ਸਹਿਯੋਗ ਨਾਲ ਹੀ ਡੇਂਗੂ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਇਸ ਦੌਰਾਨ ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਸੈਲਫ ਮੈਡੀਕੇਸ਼ਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ&comma; ਉਨ੍ਹਾਂ ਕਿਹਾ ਕਿ ਡੇਂਗੂ ਬੁਖਾਰ ਦੇ ਲੱਛਣ ਦਿਸਣ &OpenCurlyQuote;ਤੇ ਤੁਰੰਤ ਸਰਕਾਰੀ ਹਸਪਤਾਲ ਵਿੱਚ ਜਾ ਕਿ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਯੋਗ ਇਲਾਜ ਕੀਤਾ ਜਾ ਸਕੇ। ਇਸ ਦੇ ਨਾਲ ਹੀ ਬਲਾਕ ਢਿੱਲਵਾਂ ਦੇ ਵੱਖ-ਵੱਖ ਪਿੰਡਾਂ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਆਮ ਲੋਕਾਂ ਨੂੰ ਸਾਫ ਸਫਾਈ&comma; ਘਰਾਂ ਦੇ ਵਿੱਚ ਪਾਣੀ ਖੜ੍ਹਾ ਨਾ ਹੋਣ ਦੇਣ&comma; ਛੱਤਾਂ ਨੂੰ ਸਾਫ ਰੱਖਣ ਆਦਿ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਡੇਂਗੂ ਦੇ ਮੱਛਰ ਦੀ ਪੈਦਾਵਾਰ ਨੂੰ ਠੱਲ੍ਹ ਪਾਈ ਜਾ ਸਕੇ। ਸਿਹਤ ਸੁਪਰਵਾਈਜਰ ਜਸਵਿੰਦਰ ਸਿੰਘ ਵੱਲੋਂ ਉੱਥੇ ਮੌਜੂਦ ਵਿਅਕਤੀਆਂ ਨੂੰ ਡੇਂਗੂ ਦੇ ਲੱਛਣ ਅਤੇ ਡੇਂਗੂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਸ ਸਬੰਧੀ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਡੇਂਗੂ ਰੋਕਥਾਮ &OpenCurlyQuote;ਚ ਸਵੱਛਤਾ ਭਾਵ ਘਰਾਂ ਦੇ ਅੰਦਰ ਅਤੇ ਆਲੇ &&num;8211&semi; ਦੁਆਲੇ ਦੀ ਸਾਫ-ਸਫਾਈ ਦਾ ਵੀ ਅਹਿਮ ਰੋਲ ਹੈ&comma; ਜਿਸ ਨਾਲ ਡੇਂਗੂ ਦੇ ਮੱਛਰ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਡੇਂਗੂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਲੋਕਾਂ ਨੂੰ ਘਰ-ਘਰ ਜਾ ਕਿ ਵੀ ਡੇਂਗੂ ਬੁਖ਼ਾਰ ਦੇ ਲੱਛਣਾਂ&comma; ਡੇਂਗੂ ਸਬੰਧੀ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ&comma; ਖਾਲੀ ਡਰਮਾਂ&comma; ਭਾਂਡੀਆ ਜਾਂ ਹੋਰ ਕਿਸੇ ਵੀ ਚੀਜ਼ ਵਿੱਚ ਅਤੇ ਛੱਤਾਂ &OpenCurlyQuote;ਤੇ ਵਾਧੂ ਪਾਣੀ ਖੜਾ ਨਾ ਹੋਣ ਦੇਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਸਾਰਿਆਂ ਨੂੰ ਆਪਣਾ ਆਲਾ-ਦੁਆਲਾ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ। ਡੇਂਗੂ ਰੋਕਥਾਮ ਟੀਮ ਵਿੱਚ ਐਮ&period;ਪੀ&period;ਐਚ&period;ਡਬਲਿਓ ਸੁਖਦੇਵ ਸਿੰਘ&comma; ਸਤਨਾਮ ਸਿੰਘ&comma; ਅਰੁਣ ਕੁਮਾਰ&comma; ਯਾਦਵਿੰਦਰ ਸਿੰਘ&comma; ਦਲਜੀਤ ਸਿੰਘ&comma; ਪਰਮਜੀਤ ਸਿੰਘ&comma; ਬਲਕਾਰ ਸਿੰਘ&comma; ਸੰਜੀਵ ਕੁਮਾਰ&comma; ਬਲਜਿੰਦਰ ਸਿੰਘ&comma; ਗੁਰਿੰਦਰਬੀਰ ਸਿੰਘ&comma; ਪ੍ਰਭਜੋਤ ਸਿੰਘ&comma; ਨਰਿੰਦਰ ਸਿੰਘ&comma; ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।<&sol;p>&NewLine;<p>&lpar;ਡੱਬੀ&rpar;<br &sol;>&NewLine;ਡੇਂਗੂ ਬੁਖਾਰ ਸੰਬੰਧੀ ਕੁਝ ਖ਼ਾਸ ਜਾਣਕਾਰੀ 👉<br &sol;>&NewLine;&&num;8211&semi; ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ।<br &sol;>&NewLine;-ਇਹ ਸਾਫ਼ ਪਾਣੀ ਵਿੱਚ ਹੁੰਦਾ ਹੈ।<br &sol;>&NewLine;&&num;8211&semi; ਠੰਡੀ ਥਾਂ ਅਤੇ ਛਾਵੇਂ ਇਹ ਮੱਛਰ ਜ਼ਿਆਦਾ ਹੁੰਦਾ ਹੈ ।<&sol;p>&NewLine;<p>ਡੇਂਗੂ ਦੇ ਲੱਛਣ ਕਿ ਹਨ 👉<br &sol;>&NewLine;&&num;8211&semi; ਠੰਡ ਨਾਲ ਬੁਖ਼ਾਰ ਦਾ ਚੜਨਾ<br &sol;>&NewLine;&&num;8211&semi; ਸਿਰ&comma; ਅੱਖਾਂ&comma; ਜੋੜਾਂ ਅਤੇ ਸਰੀਰ &grave;ਚ ਦਰਦ<br &sol;>&NewLine;&&num;8211&semi; ਭੁੱਖ ਘੱਟ ਲਗਣਾ ਜਾਂ ਦਸਤ ਹੋਣਾ ।<&sol;p>&NewLine;<p>ਡੇਂਗੂ ਰੋਕਥਾਮ ਲਈ ਕਿ ਕਰੀਏ 👉<br &sol;>&NewLine;&&num;8211&semi; ਘਰ ਦੇ ਆਲੇ-ਦੁਆਲੇ ਪਾਣੀ ਨੂੰ ਖੜਾ ਨਾ ਹੋਣ ਦਵੋਂ ਅਤੇ ਜੇਕਰ ਪਾਣੀ ਡਰਮ ਆਦਿ &grave;ਚ ਰੱਖਿਆ ਹੈ ਤਾਂ ਉਸ ਨੂੰ ਢੰਕ ਕਿ ਰੱਖੋਂ।<br &sol;>&NewLine;&&num;8211&semi; ਕੁਲਰਾਂ ਨੂੰ ਸਮੇਂ ਸਿਰ ਸਾਫ਼ ਕੀਤਾ ਜਾਵੇ<br &sol;>&NewLine;&&num;8211&semi; ਸਰੀਰ ਨੂੰ ਪੂਰੀ ਤਰ੍ਹਾਂ ਢੰਕਣ ਵਾਲੇ ਕੱਪੜੇ ਪਾਉਣ ਅਤੇ ਮੱਛਰਾਂ ਤੋਂ ਬੱਚਣ ਲਈ ਮੱਛਰਦਾਨੀ ਜਾਂ ਕ੍ਰਿਮਾਂ ਦਾ ਇਸਤੇਮਾਲ ਕਰਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;