ਪਟਿਆਲਾ (ਨਾਭਾ) | ਥਾਣਾ ਸਦਰ ਨਾਭਾ ਅਧੀਨ ਪਿੰਡ ਖੁਰਦ ਸਥਿਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਬੇਟੀ ਨੂੰ ਮਿਲਣ ਪਹੁੰਚੇ ਮੁੰਡੇ ਨੂੰ ਫੜਨ ਤੋਂ ਬਾਅਦ ਉਸ ਨੂੰ ਫਸਾਉਣ ਲਈ ਗੁਰਦੁਆਰੇ ‘ਚ ਬੇਅਦਬੀ ਕਰਵਾ ਕੇ ਅਨਾਊਂਸਮੈਂਟ ਕਰਵਾ ਦਿੱਤੀ।

 ਘਟਨਾ 1 ਅਗਸਤ ਰਾਤ 12 ਵਜੇ ਦੇ ਕਰੀਬ ਵਾਪਰੀ। ਗ੍ਰੰਥੀ ਨੇ ਬੇਅਦਬੀ ਦੀ ਵੀਡੀਓ ਬਣਾਉਣ ਤੋਂ ਬਾਅਦ ਇਸ ਨੂੰ ਵਾਇਰਲ ਕਰ ਦਿੱਤਾ।

ਪੁਲਿਸ ਨੇ ਇਸ ਸਬੰਧੀ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਲਖਬੀਰ ਸਿੰਘ ਦੇ ਬਿਆਨ ‘ਤੇ ਗ੍ਰੰਥੀ ਤਰਸੇਮ ਸਿੰਘ, ਉਸ ਦੀ ਪਤਨੀ ਜਸਵਿੰਦਰ ਕੌਰ ਤੇ ਬੇਟੀ ਕਿਰਨਦੀਪ ਕੌਰ ਨੂੰ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਅਦਾਲਤ ਨੇ ਆਰੋਪੀਆਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ‘ਚ ਜੇਲ ਭੇਜ ਦਿੱਤਾ ਹੈ।

ਪੁਲਿਸ ਨੇ ਦਰਜ ਮਾਮਲੇ ਮੁਤਾਬਕ ਤਰਸੇਮ ਸਿੰਘ ਪਿੰਡ ਦੇ ਗੁਰਦੁਆਰਾ ਸਾਹਿਬ ‘ਚ ਗ੍ਰੰਥੀ ਹੈ। ਉਹ ਆਪਣੀ ਪਤਨੀ, 3 ਬੇਟੀਆਂ ਤੇ ਇੱਕ ਬੇਟੇ ਨਾਲ ਗੁਰਦੁਆਰੇ ‘ਚ ਬਣੇ ਕੁਆਰਟਰ ਵਿੱਚ ਰਹਿੰਦਾ ਹੈ।

1 ਅਗਸਤ ਦੀ ਰਾਤ ਗ੍ਰੰਥੀ ਤਰਸੇਮ ਸਿੰਘ ਨੇ ਅਨਾਊਂਸਮੈਂਟ ਕਰਵਾਈ ਕਿ ਇੱਕ ਲੜਕਾ ਗੁਰਦੁਆਰੇ ‘ਚ ਬੇਅਦਬੀ ਕਰਦੇ ਫੜਿਆ ਗਿਆ ਹੈ। ਹਾਲਾਂਕਿ ਪੁਲਿਸ ਵੱਲੋਂ ਸਖਤੀ ਨਾਲ ਪੁੱਛਗਿਛ ਕਰਨ ‘ਤੇ ਗ੍ਰੰਥੀ ਨੇ ਸੱਚਾਈ ਦੱਸ ਦਿੱਤੀ।

ਰਾਤ ਨੂੰ ਕਰਨਬੀਰ ਨਾਂ ਦਾ ਲੜਕਾ ਗ੍ਰੰਥੀ ਦੀ ਬੇਟੀ ਨੂੰ ਮਿਲਣ ਆਇਆ ਸੀ ਤੇ ਫੜਿਆ ਗਿਆ। ਉਸ ਨੂੰ ਫਸਾਉਣ ਲਈ ਤਰਸੇਮ ਦੀ ਵੱਡੀ ਬੇਟੀ ਕਿਰਨਦੀਪ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਰੁਮਾਲਾ ਉਤਾਰ ਕੇ ਫਰਸ਼ ‘ਤੇ ਸੁੱਟ ਕੇ ਬੇਅਦਬੀ ਕੀਤੀ। ਆਰੋਪੀ ਕਰਨਬੀਰ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਆਰੋਪ ਹੈ ਕਿ ਘਰ ‘ਚ ਵੜ ਕੇ ਉਸ ਨੇ ਸ਼ਿਕਾਇਤਕਰਤਾ ਨਾਲ ਜ਼ਬਰਦਸਤੀ ਕੀਤੀ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)