<p><strong>ਲੁਧਿਆਣਾ&comma; 1 ਨਵੰਬਰ &vert;<&sol;strong> &OpenCurlyQuote;ਮੈਂ ਪੰਜਾਬ ਬੋਲਦਾ ਹਾਂ’ ਦੀ ਮਹਾਡਿਬੇਟ ਅੱਜ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ ਰੱਖੀ ਗਈ ਹੈ। ਇਸ ਡਿਬੇਟ ਵਿਚ ਪੰਜਾਬ ਦੇ ਮੁੱਦਿਆਂ &OpenCurlyQuote;ਤੇ ਚਰਚਾ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਖੁੱਲ੍ਹੀ ਬਹਿਸ ਅੱਜ ਦੁਪਹਿਰ 12 ਵਜੇ ਸ਼ੁਰੂ ਹੋ ਜਾਵੇਗੀ।<&sol;p>&NewLine;<p>ਡਿਬੇਟ ਵਿਚ ਕਿਹੜਾ-ਕਿਹੜਾ ਹਿੱਸਾ ਲਵੇਗਾ ਇਹ ਹਾਲੇ ਤੱਕ ਵੀ ਸਸਪੈਂਸ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਪੀਏਯੂ ਵਿਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ ਤੇ 2 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਆਡੀਟੋਰੀਅਮ ਵਿਚ 1200 ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਨੇ ਡਿਬੇਟ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਦੂਜੇ ਪਾਸੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਰਤਾਂ &OpenCurlyQuote;ਤੇ ਡਿਬੇਟ ਵਿਚ ਆਉਣ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਸੁਨੀਲ ਜਾਖੜ ਤੇ ਪ੍ਰਤਾਪ ਸਿੰਘ ਬਾਜਵਾ ਦੇ ਆਉਣ &OpenCurlyQuote;ਤੇ ਸਸਪੈਂਸ ਬਣਿਆ ਹੋਇਆ ਹੈ।<&sol;p>&NewLine;<p>ਸ਼ਹਿਰ &OpenCurlyQuote;ਚ ਕਰੀਬ 30 ਥਾਵਾਂ &OpenCurlyQuote;ਤੇ ਨਾਕਾਬੰਦੀ ਕੀਤੀ ਗਈ ਹੈ। ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਤਲਾਸ਼ੀ ਲਈ ਜਾ ਰਹੀ ਹੈ। ਪੰਜਾਬ ਦੇ ਚੱਪੇ-ਚੱਪੇ ਤੋਂ ਸੀਨੀਅਰ ਪੁਲਿਸ ਅਫ਼ਸਰਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਖੁੱਲ੍ਹੀ ਬਹਿਸ ਵਿਚ 4 ਗੇਟਾਂ &OpenCurlyQuote;ਤੇ ਅਧਿਕਾਰੀ ਤਾਇਨਾਤ ਕੀਤੇ ਜਾਣਗੇ। ਮੁੱਖ ਦਰਵਾਜ਼ੇ &OpenCurlyQuote;ਤੇ 2 ਗੇਟ ਬਣਾਏ ਗਏ ਹਨ ਜਿਥੇ ਲੋਕਾਂ ਨੂੰ ਆਡੀਟੋਰੀਅਮ ਅੰਦਰ ਐਂਟਰੀ ਦਿੱਤੀ ਜਾਵੇਗੀ ਪਰ ਆਮ ਆਦਮੀ ਪਾਰਟੀ ਤੇ ਸਰਕਾਰ ਨੇ ਆਪਣੇ ਵਿਧਾਇਕਾਂ ਤੇ ਨੇਤਾਵਾਂ ਨੂੰ ਇਸ ਡਿਬੇਟ ਵਿਚ ਆਉਣ ਦੀ ਬਜਾਏ ਘਰਾਂ ਜਾਂ ਦਫਤਰਾਂ ਵਿਚ ਹੀ ਟੀਵੀ &OpenCurlyQuote;ਤੇ ਡਿਬੇਟ ਦੇਖਣ ਨੂੰ ਕਿਹਾ ਹੈ। &OpenCurlyQuote;ਆਪ’ ਸਰਕਾਰ ਦਾ ਮਕਸਦ ਹੈ ਕਿ ਡਿਬੇਟ ਦੌਰਾਨ ਹਾਲ ਵਿਚ ਵੱਧ ਤੋਂ ਵੱਧ ਲੋਕ ਹੋਣੇ ਚਾਹੀਦੇ ਹਨ ਤਾਂ ਕਿ ਜਨਤਾ ਨੂੰ SYL ਮੁੱਦੇ ਦੀ ਸਾਰੀ ਅਸਲੀਅਤ ਦਾ ਪਤਾ ਲੱਗ ਸਕੇ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;