ਜਲੰਧਰ | ਨਸ਼ਿਆਂ ‘ਚ ਗਲਤਾਨ ਲੋਕਾਂ ਨੂੰ ਮੇਨ ਸਟ੍ਰੀਮ ਵਿੱਚ ਵਾਪਸ ਲਿਆਉਣ ਲਈ ਸਰਕਾਰ ਨੇ ਹੁਣ ਨਵੀਂ ਸਕੀਮ ਬਣਾਈ ਹੈ। ਸਰਕਾਰੀ ਅਫਸਰਾਂ ਨੂੰ 10-10 ਨਸ਼ੇੜੀ ਲੱਭਣ ਲਈ ਕਿਹਾ ਗਿਆ ਹੈ। ਇਹ ਅਫਸਰ ਨਸ਼ੇੜੀਆਂ ਦੇ ਹੁਨਰ ਨੂੰ ਨਿਖਾਰਣ ਵਾਸਤੇ ਉਨ੍ਹਾਂ ਨੂੰ ਟ੍ਰੇਨਿੰਗ ਦਵਾਉਣਗੇ ਤਾਂ ਜੋ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ ।

ਜਲੰਧਰ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ 50 ਅਧਿਕਾਰੀਆਂ ਨੂੰ ਨਸ਼ਿਆਂ ’ਤੇ ਨਿਰਭਰ 500 ਵਿਅਕਤੀਆਂ ਦੀ ਪਹਿਚਾਣ ਕਰਨ ਦੇ ਨਿਰਦੇਸ਼ ਦਿੱਤੇ ਗਏ।

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਜਲੰਧਰ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ‘ਮਿਸ਼ਨ ਰੈੱਡ ਸਕਾਈ’ (ਹੁਨਰ ਅਤੇ ਰੋਜ਼ਗਾਰ ਰਾਹੀਂ ਨਸ਼ਾ ਪੀੜਤਾਂ ਦਾ ਮੁੜ ਵਸੇਬਾ ਮਿਸ਼ਨ) ਸ਼ੁਰੂ ਕੀਤਾ ਗਿਆ ਹੈ।

ਮਿਸ਼ਨ ਤਹਿਤ ਹਰ ਅਧਿਕਾਰੀ ਵੱਲੋਂ ਨਸ਼ਿਆਂ ’ਤੇ ਨਿਰਭਰ 10 ਵਿਅਕਤੀਆਂ ਦੀ ਪਹਿਚਾਣ ਕੀਤੀ ਜਾਵੇਗੀ ਅਤੇ ਹੁਨਰ ਵਿਕਾਸ ਅਤੇ ਸਿਖਲਾਈ ਪ੍ਰੋਗਰਾਮਾਂ ਰਾਹੀਂ ਉਨ੍ਹਾਂ ਦੀ ਯੋਗਤਾ ਨੂੰ ਵਧਾ ਕੇ ਉਨ੍ਹਾਂ ਨੂੰ ਨੌਕਰੀ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਤਾਂ ਜੋ ਉਹ ਵੀ ਹੋਰਨਾਂ ਵਾਂਗ ਸਨਮਾਨ ਨਾਲ ਰੋਜ਼ੀ-ਰੋਟੀ ਕਮਾ ਸਕਣ।        

ਇਨ੍ਹਾਂ ਅਫਸਰਾਂ ਨੂੰ ਮਿਲੀ ਜੁੰਮੇਵਾਰੀ

  • ਐਸ.ਡੀ.ਐਮ.-1
  • ਐਸ.ਡੀ.ਐਮ.-2
  • ਬੀ.ਡੀ.ਪੀ.ਓ. ਆਦਮਪੁਰ
  • ਬੀ.ਡੀ.ਪੀ.ਓ.ਭੋਗਪੁਰ
  • ਜੀ.ਐਮ. ਉਦਯੋਗਿਕ ਸੈਂਟਰ
  • ਜੁਆਇੰਟ ਕਮਿਸ਼ਨਰ ਨਗਰ ਨਿਗਮ
  • ਐਕਸਾਈਜ਼ ਅਤੇ ਟੈਕਸੇਸ਼ਨ ਕਮਿਸ਼ਨਰ
  • ਏ.ਸੀ.ਏ.ਪੁੱਡਾ
  • ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ
  • ਸਿਵਲ ਸਰਜਨ
  • ਸਕੱਤਰ ਆਰ.ਟੀ.ਏ.
  • ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ
  • ਐਸ.ਈ. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ
  • ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ
  • ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ
  • ਪੀ.ਡਬਲਿਓ.ਡੀ. (ਬੀ.ਐਂਡ ਆਰ.)
  • ਵਾਟਰ ਸਪਲਾਈ ਅਤੇ ਸੈਨੀਟੇਸ਼ਨ
  • ਐਸ.ਈ. ਇੰਪਰੂਵਮੈਂਟ ਟਰੱਸਟ
  • ਜੀ.ਐਮ. ਰੋਡਵੇਜ਼ (1 ਅਤੇ 2)
  • ਉਪ ਅਰਥ ਅਤੇ ਅੰਕੜਾ ਸਹਾਇਕ
  • ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ
  • ਜ਼ਿਲ੍ਹਾ ਖੇਡ ਅਫ਼ਸਰ
  • ਸਹਾਇਕ ਕਮਿਸ਼ਨਰ ਕਿਰਤ
  • ਸਹਾਇਕ ਰਜਿਸਟਰਾਰ ਸਹਿਕਾਰੀ ਸੁਸਾਇਟੀ
  • ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ
  • ਬੀ.ਡੀ.ਪੀ.ਓ. ਜਲੰਧਰ ਪੱਛਮੀ
  • ਬੀ.ਡੀ.ਪੀ.ਓ. ਜਲੰਧਰ ਪੂਰਬੀ
  • ਜ਼ਿਲ੍ਹਾ ਮੈਨੇਜਰ ਐਸ.ਸੀ.ਕਾਰਪੋਰੇਸ਼ਨ
  • ਜ਼ਿਲ੍ਹਾ ਸਮਾਲ ਸੇਵਿੰਗ ਅਫ਼ਸਰ
  • ਜ਼ਿਲ੍ਹਾ ਭਲਾਈ ਅਫ਼ਸਰ
  • ਡੀ.ਐਮ.ਵੇਅਰ ਹਾਊਸ
  • ਡੀ.ਐਮ. ਪੰਜਾਬ ਐਗਰੋ
  • ਡੀ.ਐਮ.ਪਨਸਪ
  • ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ)
  • ਜ਼ਿਲ੍ਹਾ ਪ੍ਰੋਗਰਾਮ ਅਫ਼ਸਰ
  • ਮੁੱਖ ਖੇਤੀਬਾੜੀ ਅਫ਼ਸਰ
  • ਜ਼ਿਲ੍ਹਾ ਜੰਗਲਾਤ ਅਫ਼ਸਰ
  • ਡਿਪਟੀ ਡਾਇਰੈਕਟਰ ਪਸ਼ੂ ਪਾਲਣ
  • ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ
  • ਬੀ.ਡੀ.ਪੀ.ਓ. ਲੋਹੀਆਂ ਖਾਸ
  • ਬੀ.ਡੀ.ਪੀ.ਓ. ਨਕੋਦਰ
  • ਬੀ.ਡੀ.ਪੀ.ਓ.
  • ਨੂਰਮਹਿਲ
  • ਐਸ.ਡੀ.ਐਮ.ਨਕੋਦਰ
  • ਐਸ.ਡੀ.ਐਮ.ਫਿਲੌਰ
  • ਬੀ.ਡੀ.ਪੀ.ਓ. ਰੁੜਕਾ ਕਲਾ
  • ਐਸ.ਡੀ.ਐਮ.ਸ਼ਾਹਕੋਟ
  • ਸਹਾਇਕ ਐਕਸਾਈਜ਼ ਅਤੇ ਟੈਕਸੇਸ਼ਨ ਕਮਿਸ਼ਨਰ (1 ਅਤੇ 2)

ਸਹਾਇਕ ਕਮਿਸ਼ਨਰ (ਜਨਰਲ) ਹਰਦੀਪ ਸਿੰਘ ਜਲੰਧਰ ਵਿਖੇ ਇਸ ਮਿਸ਼ਨ ਦੇ ਨੋਡਲ ਅਫ਼ਸਰ ਹੋਣਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਹਰ ਅਧਿਕਾਰੀ ਦਿੱਤੇ ਗਏ ਟੀਚੇ ਨੂੰ ਪ੍ਰਾਪਤ ਕਰਕੇ ਨਸ਼ਿਆਂ ’ਤੇ ਨਿਰਭਰ ਲੋਕਾਂ ਦੀ ਸਹਾਇਤਾ ਕਰ ਸਕਣ ਤਾਂ ਜੋ ਅਜਿਹੇ ਲੋਕ ਰੋਜ਼ਗਾਰ ਜਾਂ ਆਪਣਾ ਕੰਮ ਸ਼ੁਰੂ ਕਰਕੇ ਦੇਸ਼ ਅਤੇ ਸੂਬੇ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਸਰਗਰਮ ਭਾਈਵਾਲ ਬਣ ਸਕਣ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਯਤਨ ਉਦੋਂ ਤੱਕ ਜਾਰੀ ਰੱਖੇ ਜਾਣਗੇ ਜਦੋਂ ਤੱਕ ਜ਼ਿਲ੍ਹਾ ਜਲੰਧਰ ਪੂਰੀ ਤਰ੍ਹਾਂ ਨਸ਼ਾ ਮੁਕਤ ਨਹੀਂ ਹੋ ਜਾਂਦਾ।

ਇਸ ਮੌਕੇ ਏ.ਸੀ.ਏ.ਪੁੱਡਾ ਅਨੁਪਮ ਕਲੇਰ, ਐਸ.ਡੀ.ਐਮ. ਰਾਹੁਲ ਸਿੰਧੂ ਤੇ ਡਾ.ਜੈ ਇੰਦਰ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਹਰਦੀਪ ਸਿੰਘ ਅਤੇ ਹੋਰ ਵੀ ਹਾਜ਼ਰ ਸਨ।