ਬਠਿੰਡਾ। ਪੰਜਾਬ ਦੇ ਨੌਜਵਾਨ ਨਸ਼ੇ ਦੀ ਅਜਿਹੀ ਦਲਦਲ ‘ਚ ਫਸ ਚੁੱਕੇ ਹਨ ਕਿ ਜਿਸ ‘ਚੋਂ ਬਾਹਰ ਨਿਕਲਣ ਦਾ ਕੋਈ ਹੱਲ ਨਜ਼ਰ ਆਉਂਦਾ ਨਹੀਂ ਦਿਸ ਰਿਹਾ।ਅਸੀਂ ਹਰ ਰੋਜ਼ ਨਸ਼ੇ ‘ਚ ਝੂਲਦੇ ਮੁੰਡੇ ਕੁੜੀਆਂ ਦੀਆਂ ਸੋਸ਼ਲ ਮੀਡੀਆ ‘ਤੇ ਵੀਡੀਓਜ਼ ਦੇਖਦੇ ਹਾਂ ਜੋ ਕਿ ਪੰਜਾਬ ਲਈ ਬਹੁਤ ਵੱਡੀ ਸ਼ਰਮ ਦੀ ਗੱਲ ਹੈ।ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਖੇਤਾਂ ‘ਚ ਚਿੱਟਾ ਵੇਚਣ ਦੇ ਬੋਰਡ ਲੱਗੇ ਹੋਏ ਦਿਖਾਈ ਦੇ ਰਹੇ ਹਨ ਬੋਰਡ ‘ਤੇ ਲਿਖਿਆ ਹੈ ‘ਚਿੱਟਾ ਇੱਥੇ ਮਿਲਦਾ ਹੈ’।

ਦੱਸਣਯੋਗ ਹੈ ਕਿ ਸਬ-ਡਵੀਜ਼ਨ ਮੌੜ ਦੇ ਪਿੰਡ ਭਾਈ ਬਖਤੌਰ ਵਿਖੇ ਖੇਤਾਂ ‘ਚ ਲੱਗਿਆ ਬੋਰਡ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਜਿਸਦੀ ਵੀਡੀਓ ਸੋਸ਼ਲ਼ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।ਇਸ ਬੋਰਡ ਦੀ ਵੀਡੀਓ ਪਿੰਡ ਦੇ ਇਕ ਨੌਜਵਾਨ ਵਲੋਂ ਵਾਇਰਲ ਕੀਤੀ ਗਈ ਹੈ।ਜਿਸ ‘ਚ ਪੰਜਾਬ ਸਰਕਾਰ ‘ਤੇ ਤਿੱਖਾ ਤੰਜ ਕੱਸਿਆ ਗਿਆ ਹੈ।

ਨਸ਼ਾ ਪੰਜਾਬ ਦੀ ਜਵਾਨੀ ਦਾ ਘਾਣ ਕਰ ਰਿਹਾ ਹੈ।ਰੋਜ਼ਾਨਾ ਨਸ਼ੇ ਦੀ ਓਵਰਡੋਜ਼ ਕਾਰਨ ਕਈ ਨੌਜਵਾਨਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ।ਬੀਤੇ ਕੱਲ੍ਹ ਹੀ ਇੱਕ ਖ਼ਬਰ ਸਾਹਮਣੇ ਆਈ ਸੀ ਪਰਿਵਾਰ ਦਾ 18 ਸਾਲਾਂ ਦਾ ਇਕਲੌਤਾ ਪੁੱਤ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਨੂੰ ਗਲੇ ਲਗਾ ਬੈਠਾ।ਨਸ਼ਾ ਪੰਜਾਬ ‘ਚ ਅੱਜ ਦੇ ਸਮੇਂ ‘ਚ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਸ ਮੁੱਦੇ ਨੂੰ ਕਿੰਨੀ ਸੰਜੀਦਗੀ ਨਾਲ ਲੈਂਦੀ ਹੈ ਸਵਾਲ ਇਹ ਹੈ ਸਰਕਾਰ ਇਸ ਤੇ ਐਕਸ਼ਨ ਲਵੇਗੀ ਜਾਂ ਨਹੀਂ।ਪੰਜਾਬ ‘ਚ ਨਸ਼ੇ ਨੂੰ ਕਦੋਂ ਠੱਲ੍ਹ ਪਵੇਗੀ?