ਚਮੋਲੀ (ਉੱਤਰਾਖੰਡ | ਇੱਥੋਂ ਦੇ ਚਮੋਲੀ ਜਿਲੇ ਵਿੱਚ ਗਲੇਸ਼ੀਅਰ ਫੱਟਣ ਨਾਲ ਵੱਡੀ ਤਬਾਹੀ ਹੋਈ ਹੈ।
ਚਮੋਲੀ ਦੇ ਜੋਸ਼ੀਮਠ ਵਿੱਚ ਗਲੇਸ਼ੀਅਰ ਟੁੱਟਣ ਨਾਲ ਧੌਲੀਗੰਗਾ ਦਰਿਆ ਵਿੱਚ ਹੜ੍ਹ ਆ ਗਿਆ। ਪਾਣੀ ਹੁਣ ਵੀ ਕਾਫੀ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ। ਕਈ ਇਲਾਕੇ ਪਾਣੀ ਦੇ ਨਾਲ ਵਹਿ ਗਏ ਹਨ। ਨੇੜੇ-ਤੇੜੇ ਦੇ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।
ਇਸ ਤ੍ਰਸਾਦੀ ਨਾਲ ਰਿਸ਼ੀਗੰਗਾ ਪ੍ਰੋਜੈਕਟ ਨੂੰ ਕਾਫੀ ਨੁਕਸਾਨ ਹੋਇਆ ਹੈ। ਆਈਟੀਬੀਪੀ, ਐਨਡੀਆਰਐਫ ਅਤੇ ਐਸਡੀਆਰਜੀ ਦੀਆਂ ਟੀਮਾਂ ਮੌਕੇ ਉੱਤੇ ਹਨ। ਸ਼੍ਰੀਨਗਰ, ਰਿਸ਼ੀਕੇਸ਼ ਅਤੇ ਹਰਿਦੁਆਰ ਵਿੱਚ ਐਲਰਟ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਮੌਕੇ ਦੀ ਜਾਣਕਾਰੀ ਲਈ ਹੈ।
ਇਸ ਹਾਦਸੇ ਵਿੱਚ ਹੁਣ ਤੱਕ 10 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। 100 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ।
(ਨੋਟ – ਇਹ ਖਬਰ ਲਗਾਤਾਰ ਅਪਡੇਟ ਹੋ ਰਹੀ ਹੈ। ਇਸ ਦੀ ਜਾਣਕਾਰੀ ਅਸੀਂ ਤੁਹਾਨੂੰ ਦਿੰਦੇ ਰਹਾਂਗੇ। ਇਸ ਤ੍ਰਾਸਦੀ ਨਾਲ ਜੁੜੀਆਂ ਕਈ ਵੀਡੀਓ ਸਾਡੇ ਪੇਜ ਪੰਜਾਬੀ ਬੁਲੇਟਿਨ www.fb.com/punjabibulletin ‘ਤੇ ਵੇਖੀਆਂ ਜਾ ਸਕਦੀਆਂ ਹਨ।)