ਜਲੰਧਰ | ਆਦਮਪੁਰ ਦੇ ਪਿੰਡ ਤਲਵੰਡੀ ਅਰਾਈਆਂ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣਾ ਆਇਆ ਹੈ। ਪ੍ਰੇਮ ਸੰਬੰਧਾਂ ਦੇ ਚੱਕਰ ‘ਚ ਇੱਕ 25 ਸਾਲ ਦੇ ਨੌਜਵਾਨ ਨੂੰ ਕਿਡਨੈਪ ਕਰਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ।
ਮੁੰਡੇ ਨੂੰ ਪਿਸ਼ਾਬ ਪਿਲਾ ਕੇ ਉਸਦੀ ਵੀਡੀਓ ਬਣਾਈ ਗਈ ਅਤੇ ਉਸ ਨੂੰ ਵਾਇਰਲ ਕੀਤਾ ਗਿਆ।
ਜਾਣਕਾਰੀ ਮੁਤਾਬਿਕ ਰਾਂਝਾ ਨਾਂ ਦੇ ਨੌਜਵਾਨ ਦੇ 5 ਸਾਲ ਤੋਂ ਇੱਕ ਲੜਕੀ ਨਾਲ ਪ੍ਰੇਮ ਸੰਬੰਧ ਸਨ। ਲੜਕੀ ਪਰਿਵਾਰ ਨੇ ਲੜਕੀ ਦਾ ਵਿਆਹ ਕਿਤੇ ਹੋਰ ਕਰ ਦਿੱਤਾ। ਬਾਅਦ ਵਿੱਚ ਉਸਦਾ ਤਲਾਕ ਹੋ ਗਿਆ। ਕੁੜੀ ਦੇ ਪਰਿਵਾਰ ਨੂੰ ਲੱਗਦਾ ਸੀ ਕਿ ਇਹ ਸਭ ਕੁੱਝ ਰਾਂਝੇ ਦੇ ਕਾਰਨ ਹੋਇਆ ਹੈ।
ਲੜਕੀ ਪਰਿਵਾਰ ਨੇ ਮੁੰਡੇ ਨੂੰ ਕਿਡਨੈਪ ਕੀਤਾ ਤੇ 8 ਘੰਟੇ ਉਸਨੂੰ ਬੰਨ ਕੇ ਰੱਖਿਆ। ਇਸ ਦੌਰਾਨ ਉਸਦੀ ਵੀਡੀਓ ਵੀ ਬਣਾਈ। ਲੜਕੇ ਦੇ ਪਰਿਵਾਰ ਨੂੰ ਜਦੋਂ ਪਤਾ ਲੱਗਿਆ ਤਾਂ ਉਸਨੂੰ ਛੁੜਵਾਇਅ।
ਥਾਣਾ ਆਦਮਪੁਰ ਦੇ ਐਸ.ਐਚ.ਓ. ਕੁਲਵਿੰਦਰ ਨੇ ਦੱਸਿਆ ਕਿ ਆਰੋਪੀਆਂ ਦੀ ਭਾਲ ਚ ਰੇਡ ਕਰ ਰਹੇ ਹਾਂ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।