ਚੰਡੀਗੜ੍ਹ | ਫੇਸਬੁੱਕ ‘ਤੇ ਵੀਡੀਓ ਕਾਲ ਕਰ ਕੇ ਲੜਕੀ ਨੇ ਨੌਜਵਾਨ ਨੂੰ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕੀਤਾ ਅਤੇ ਉਸ ਤੋਂ 1 ਲੱਖ 28 ਹਜ਼ਾਰ ਰੁਪਏ ਦੀ ਠੱਗੀ ਮਾਰੀ। ਨੌਜਵਾਨ ਨੇ ਦੱਸਿਆ ਕਿ 22 ਅਕਤੂਬਰ ਨੂੰ ਦਿਵਿਆ ਸ਼ਰਮਾ ਨਾਂ ਦੀ ਫੇਸਬੁੱਕ ਆਈਡੀ ਤੋਂ ਫਰੈਂਡ ਰਿਕਵੈਸਟ ਆਈ। ਉਸ ਨੇ ਸਵੀਕਾਰ ਕਰ ਲਈ। ਇਸ ਤੋਂ ਬਾਅਦ ਉਹ ਉਸ ਨਾਲ ਮੈਸੇਂਜਰ ‘ਤੇ ਚੈਟਿੰਗ ਕਰਨ ਲੱਗਾ।

ਉਸ ਤੋਂ ਬਾਅਦ ਨੰਬਰ ਲੈ ਲਿਆ। ਫਿਰ ਉਸ ਨੂੰ ਵਟਸਐਪ ‘ਤੇ ਵੀਡੀਓ ਕਾਲ ਆਈ ਅਤੇ ਉਹ ਹਾਜ਼ਰ ਹੋ ਗਿਆ। ਇਸ ਦੌਰਾਨ ਲੜਕੀ ਨੇ ਆਪਣੇ ਕੱਪੜੇ ਵੀ ਲਾਹ ਲਏ ਅਤੇ ਨੰਗੀ ਹੋ ਗਈ। ਲੜਕੀ ਨੇ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਵੀਡੀਓ ਵਾਇਰਲ ਨਾ ਹੋ ਜਾਣ ਦੇ ਡਰ ਕਾਰਨ ਉਸ ਨੇ ਵੱਖ-ਵੱਖ ਸਮੇਂ ‘ਤੇ ਇਕ ਲੱਖ 28 ਹਜ਼ਾਰ ਰੁਪਏ ਦਿੱਤੇ।