ਹੁਸ਼ਿਆਰਪੁਰ। ਗੜਦੀਵਾਲਾ ਦੇ ਖ਼ਾਲਸਾ ਕਾਲਜ ਵਿੱਚ ਇਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਜਦੋਂ NCC ਦੇ ਟ੍ਰਾਇਲ ਦੌਰਾਨ B.Sc. ਦੀ ਵਿਦਿਆਰਥਣ ਸੋਨਾਲੀ ਦੀ ਦੌੜ ਦੌਰਾਨ ਅਚਾਨਕ ਸਿਹਤ ਖ਼ਰਾਬ ਹੋ ਗਈ ਤੇ ਜਦੋਂ ਸੋਨਾਲੀ ਨੂੰ ਦਸੂਹੇ ਹਸਪਤਾਲ਼ ਲਿਜਾਇਆ ਗਿਆ ਤਾਂ ਉਸ ਦੀ ਮੌਤ ਹੋ ਗਈ ਚੁੱਕੀ ਸੀ।

ਇਸ ਸਬੰਧੀ ਜਾਣਕਾਰੀ ਦਿੰਦੇ ਪ੍ਰਿੰਸਿਪਲ ਡਾਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਕਾਲਜ ਵਿਚ NCC ਦੇ ਟ੍ਰਾਈਲ ਚਲ ਰਹੇ ਸਨ, ਜਿਸ ਵਿੱਚ ਸੋਨਾਲੀ ਨਾਂ ਦੀ ਲੜਕੀ ਨੇ ਵੀ ਹਿੱਸਾ ਲਿਆ ਸੀ ਤੇ ਦੌੜਨ ਦੌਰਾਨ ਉਹ ਬੇਹੋਸ਼ ਹੋ ਗਈ। ਕਾਲਜ ਦੇ ਸਟਾਫ਼ ਵੱਲੋਂ ਉਸ ਨੂੰ ਹਸਪਤਾਲ਼ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਦੋਂ ਲੜਕੀ ਸੋਨਾਲੀ ਦੀ ਮੌਤ ਦੀ ਖ਼ਬਰ ਪਰਿਵਾਰ ਨੂੰ ਮਿਲੀ ਤਾਂ ਸਾਰੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ |

ਗੜ੍ਹਦੀਵਾਲਾ ਦੇ ਐੱਸ.ਐੱਚ.ਓ. ਸਤਵਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਵਾਲਿਆਂ ਨੇ ਲੜਕੀ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਜੋ ਵੀ ਪਰਿਵਾਰ ਵਾਲੇ ਬਿਆਨ ਦਰਜ ਕਰਵਾਉਣਗੇ, ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।