ਜੈਪੁਰ | ਇਥੋਂ ਇਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਗੈਂਗਸਟਰ ਕੁਲਦੀਪ ਜਗੀਨਾ ਦੀ ਰਾਜਸਥਾਨ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਟੀਮ ਗੈਂਗਸਟਰ ਕੁਲਦੀਪ ਨੂੰ ਜੈਪੁਰ ਤੋਂ ਭਰਤਪੁਰ ਕੋਰਟ ਲੈ ਕੇ ਆ ਰਹੀ ਸੀ। ਇਸ ਦੌਰਾਨ ਬਦਮਾਸ਼ਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਹਮਲੇ ‘ਚ ਕਈ ਗੋਲੀਆਂ ਲੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਪਹਿਲਾਂ ਪੁਲਿਸ ਕਰਮਚਾਰੀਆਂ ਦੀਆਂ ਅੱਖਾਂ ‘ਚ ਮਿਰਚਾਂ ਪਾਈਆਂ ਤੇ ਫਿਰ ਗੈਂਗਸਟਰ ਦੇ ਗੋਲੀ ਮਾਰ ਕੇ ਫਰਾਰ ਹੋ ਗਏ।

ਕੁਲਦੀਪ ਜਗੀਨਾ ਨੂੰ ਭਾਜਪਾ ਆਗੂ ਕਿਰਪਾਲ ਸਿੰਘ ਜਗੀਨਾ ਕਤਲ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਜੈਪੁਰ ਪੁਲਿਸ ਦੀ ਟੀਮ ਗੈਂਗਸਟਰ ਕੁਲਦੀਪ ਜਗੀਨਾ ਨੂੰ ਸਰਕਾਰੀ ਬੱਸ ਰਾਹੀਂ ਭਰਤਪੁਰ ਲੈ ਕੇ ਜਾ ਰਹੀ ਸੀ। ਭਰਤਪੁਰ ਦੇ ਅਮੋਲੀ ਟੋਲ-ਪਲਾਜ਼ਾ ਨੇੜੇ ਜਗੀਨਾ ‘ਤੇ ਬਦਮਾਸ਼ਾਂ ਨੇ ਗੋਲੀਬਾਰੀ ਕੀਤੀ। ਬਦਮਾਸ਼ਾਂ ਨੇ 10 ਰਾਊਂਡ ਫਾਇਰ ਕੀਤੇ। ਗੋਲੀ ਲੱਗਣ ਕਾਰਨ ਜਗੀਨਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ