ਲੁਧਿਆਣਾ| ਨਾਬਾਲਗਾ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਹੈਬੋਵਾਲ ਇਲਾਕੇ ਦੀ ਹੈ। ਉਕਤ ਨੌਜਵਾਨ ਪੀੜਤਾ ਦੀ ਗਲੀ ‘ਚ ਘੁੰਮਦਾ ਰਹਿੰਦਾ ਸੀ। ਮੁਲਜ਼ਮਾਂ ਨੇ ਪਹਿਲਾਂ ਉਸ ਨੂੰ ਆਪਣੀਆਂ ਗੱਲਾਂ ਵਿੱਚ ਫਸਾਇਆ। ਇਸ ਤੋਂ ਬਾਅਦ 28 ਫਰਵਰੀ ਨੂੰ ਉਸ ਨੂੰ ਆਪਣੇ ਘਰ ਲੈ ਗਿਆ। ਜਦੋਂ ਨਾਬਾਲਗਾ ਪਹੁੰਚੀ ਤਾਂ ਉੱਥੇ ਪਹਿਲਾਂ ਤੋਂ ਹੀ ਕਈ ਨੌਜਵਾਨ ਮੌਜੂਦ ਸਨ।

ਜਦੋਂ ਉਹ ਉਨ੍ਹਾਂ ਨੂੰ ਦੇਖ ਕੇ ਭੱਜਣ ਲੱਗੀ ਤਾਂ ਮੁਲਜ਼ਮ ਨੇ ਉਸ ਨੂੰ ਬਾਂਹ ਤੋਂ ਫੜ ਕੇ ਖਿੱਚ ਲਿਆ ਅਤੇ ਜ਼ਬਰਦਸਤੀ ਕਮਰੇ ਵਿੱਚ ਲੈ ਗਿਆ। ਜਿੱਥੇ ਨੌਜਵਾਨਾਂ ਨੇ ਉਸ ਨਾਲ ਵਾਰੀ-ਵਾਰੀ ਬਲਾਤਕਾਰ ਕੀਤਾ। ਘਟਨਾ ਤੋਂ ਬਾਅਦ ਪੀੜਤਾ ਸਹਿਮੀ ਸਹਿਮੀ ਰਹਿਣ ਲੱਗੀ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਲੜਕੀ ਦੀ ਮਾਂ ਨੇ ਉਸ ਤੋਂ ਚੁੱਪ ਰਹਿਣ ਦਾ ਕਾਰਨ ਪੁੱਛਿਆ। ਮਾਂ ਦੇ ਪੁੱਛਣ ‘ਤੇ ਬੱਚੀ ਨੇ ਆਪਣੀ ਸਾਰੀ ਗੱਲ ਦੱਸੀ। ਬਾਅਦ ‘ਚ ਪਰਿਵਾਰਕ ਮੈਂਬਰ ਉਸ ਨੂੰ ਪੁਲਸ ਕੋਲ ਲੈ ਗਏ।

ਪੁਲਿਸ ਨੇ ਇਸ ਮਾਮਲੇ ਵਿੱਚ ਅਮਿਤ ਕੁਮਾਰ ਵਾਸੀ ਫੈਂਟਾ ਕਲੋਨੀ, ਸੁਮਿਤ ਕੁਮਾਰ ਵਾਸੀ ਰਾਜੋਰੀ ਗਾਰਡਨ ਜੱਸੀਆਂ ਰੋਡ, ਅਸ਼ੀਸ਼ ਵਰਮਾ ਵਾਸੀ ਪਹਿਲਵਾਨ ਕਾ ਡੇਰਾ ਹੈਬੋਵਾਲ, ਰੋਹਿਤ ਵਾਸੀ ਹੈਬੋਵਾਲ ਅਤੇ ਕਮਲ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।