ਸਿੱਧੂ ਮੂਸੇਵਾਲਾ ‘ਤੇ FIR ਹੋਈ ਦਰਜ ਤੇ ਡੀਐੱਸਪੀ ਸਮੇਤ 6 ਪੁਲਿਸ ਕਰਮੀ ਹੋਏ ਮੁਅੱਤਲ

    0
    1060

    ਬਰਨਾਲਾ . ਕਰਫਿਊ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ‘ਤੇ  ਐਫਆਈਆਰ ਦਰਜ ਕਰ ਲਈ ਗਈ ਹੈ ਤੇ ਉਸ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇ ਰਹੇ ਡੀਐਸਪੀ ਸਮੇਤ 6 ਪੁਲਿਸ ਮੁਲਜਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਮਾਮਲਾ ਉਸ ਵੇਲੇ ਦਰਜ ਹੋਇਆ ਜਦੋਂ ਸਿੱਧੂ ਵਲੋਂ ਆਪਣੇ ਟਿੱਕਟਾਕ ‘ਤੇ ਹਥਿਆਰਾਂ ਨਾਲ ਵੀਡਿਓ ਵਾਈਰਲ ਕੀਤੀ ਗਈ ਜਿਸ ਵਿਚ ਪੁਲਿਸ ਕਰਮਚਾਰੀ ਉਸ ਨੂੰ ਸ਼ਰੇਆਮ ਏਕੇ ਸੰਤਾਲੀ ਦੀ ਟ੍ਰੇਨਿੰਗ ਦਿੰਦੇ ਨਜ਼ਰ ਆ ਰਹੇ ਹਨ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀਜੀਪੀ ਪੰਜਾਬ ਦਿਨਕਰ ਗੁਪਤਾ ਦੇ ਹੁਕਮਾਂ ‘ਤੇ ਜ਼ਿਲ੍ਹਾ ਪੁਲਿਸ ਕਪਤਾਨ ਸੰਦੀਪ ਗੋਇਲ ਦੇ ਆਦੇਸਾਂ ਤਹਿਤ ਸਿੱਧੂ ਮੂਸੇਵਾਲਾ ਖਿਲਾਫ਼ ਮਹਾਂਮਾਰੀ ਕੋਰੋਨਾ ਵਾਇਰਸ ਦੇ ਦਿਨਾਂ ‘ਚ ਕਰਫਿਊ ਦੀ ਉਲੰਘਣਾ ਕਰਨ ‘ਤੇ ਮਾਮਲਾ ਦਰਜ ਕੀਤਾ ਗਿਆ ਹੈ ਹੈ ਤੇ 6 ਪੁਲਿਸ ਮੁਲਜਮਾਂ ਨੂੰ ਮੁਅੱਤਲ ਕਰ ਦਿੱਤਾ ਹੈ।