ਨਵੀਂ ਦਿੱਲੀ | ਭਾਰਤ ਅਤੇ ਫਰਾਂਸ ਵਿਚਾਲੇ 36 ਰਾਫੇਲ ਜੇਟ ਦੀ ਹੋਈ ਡੀਲ ਵਿੱਚ ਇੱਕ ਸਨਸਨੀਖੇਜ ਖੁਲਾਸਾ ਹੋਇਆ ਹੈ। ਫਰਾਂਸ ਦੇ ਪੱਤਰਕਾਰ ਯਾਨ ਫਿਲੀਪਿੰਸ ਦੀ ਰਿਪੋਰਟ ਮੁਤਾਬਕ 2016 ਵਿੱਚ ਡੀਲ 7.8 ਬਿਲੀਅਨ ਯੂਰੋ ਦੀ ਸੀ ਅਤੇ ਇਸ ਕੰਪਨੀ ਨੇ ਭਾਰਤ ਦੇ ਇੱਕ ਵਿਚੋਲੇ ਨੂੰ ਇੱਕ ਮਿਲੀਅਨ ਯੂਰੋ ਦੀ ਰਿਸ਼ਵਤ ਦਿੱਤੀ ਸੀ।
ਡੇਸਾਲਟ (ਰਾਫੇਲ ਜੇਟ ਬਣਾਉਣ ਵਾਲੀ ਫ੍ਰਾਂਸੀਸੀ ਕੰਪਨੀ) ਨੇ ਡਾਕਯੂਮੈਂਟਸ ਵਿੱਚ ਇਹ ਮੰਨਿਆ ਹੈ ਕਿ ਉਨ੍ਹਾਂ ਵਲੋਂ ਭਾਰਤ ਦੇ ਇੱਕ ਵਿਚੋਲੇ ਨੂੰ ਵੱਡੀ ਰਕਮ ਗਿਫਟ ਦੇ ਤੌਰ ਉੱਤੇ ਦਿੱਤੀ ਸੀ। ਫ੍ਰਾਂਸ ਦੀ ਐਂਟੀ ਕਰਪਸ਼ਨ ਏਜੰਸੀ ਨੂੰ ਇਸ ਬਾਰੇ ਪਹਿਲਾ ਪਤਾ ਲੱਗ ਗਿਆ ਸੀ ਪਰ ਉਨ੍ਹਾਂ ਸਰਕਾਰੀ ਵਕੀਲਾਂ ਨੂੰ ਨਹੀਂ ਦੱਸਿਆ। ਇਸ ਖੁਲਾਸੇ ਨਾਲ ਮੋਦੀ ਸਰਕਾਰ ਉੱਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਰਹੇ ਹਨ।