ਜਲੰਧਰ. ਕੋਰੋਨਾ ਦੇ ਕੇਸ ਪੰਜਾਬ ਵਿੱਚ ਲਗਾਤਾਰ ਵੱਧਦੇ ਜਾ ਰਹੇ ਹਨ। ਜਲੰਧਰ ਸ਼ਹਿਰ ਵਿੱਚ ਕੋਰੋਨਾ ਦੇ ਅੱਜ 4 ਹੋਰ ਨਵੇਂ ਕੇਸ ਸਾਹਮਣੇ ਆਉਣ ਦੀ ਖਬਰ ਹੈ। ਅੱਝ ਸਾਹਮਣੇ ਆਏ ਪਾਜ਼ੀਟਿਵ ਕੇਸਾਂ ਵਿੱਚ 2 ਮਹਿਲਾਵਾਂ ਤੇ 2 ਪੁਰਸ਼ ਸ਼ਾਮਲ ਹਨ। ਅੱਜ 1 ਤਬਲੀਗੀ ਜਮਾਤ ਦਾ ਵਿਅਕਤੀ ਪਾਜੀਟਿਵ ਮਿਲਿਆ ਹੈ। ਇਹ ਜਲੰਧਰ ਵਿੱਚ ਤਬਲੀਗੀ ਜਮਾਤ ਦੇ ਵਿਅਕਤੀ ਦਾ ਪਹਿਲਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ।

ਇਹ ਸਾਰੇ ਮਰੀਜ਼ ਜੋ ਅੱਜ ਪਾਜ਼ੀਟਿਵ ਮਿਲੇ ਹਨ, ਪਹਿਲਾਂ ਤੋਂ ਕੋਰੋਨਾ ਪਾਜ਼ੀਟਿਵ ਮਿਲੇ ਮਰੀਜਾਂ ਦੇ ਸੰਪਰਕ ਵਿੱਚ ਹੀ ਆਏ ਸਨ। ਅੱਜ ਮਿਲੇ ਪਾਜ਼ੀਟਿਵ ਕੇਸ 1 ਭੈਰੋ ਬਾਜਾਰ, 1 ਤਬਲੀਗੀ ਸਮਾਜ ਤੇ ਪੁਰਾਣੀ ਸਬਜ਼ੀ ਮੰਡੀ ਤੋਂ ਸਾਹਮਣੇ ਆਏ ਹਨ। ਹੁਣ ਤੱਕ ਜਲੰਧਰ ਵਿੱਚ ਕੋਰੋਨਾ ਦੇ 19 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਪੰਜਾਬ ਵਿੱਚ ਕੁੱਲ 163 ਮਾਮਲੇ ਪਾਜ਼ੀਟਿਵ ਸਾਹਮਣੇ ਆ ਚੁੱਕੇ ਹਨ।

ਅੱਜ ਜਲੰਧਰ ਤੋਂ 4 ਨਵੇਂ ਕੇਸ ਸਾਹਮਣੇ ਆਉਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਕਿਉਂਕੀ ਜੋ ਲੋਕ ਇਨ੍ਹਾਂ ਦੇ ਸੰਪਰਕ ਵਿਚ ਆਏ ਸਨ ਉਨ੍ਹਾਂ ਦਾ ਪਤਾ ਲਗਾਉਣਾ ਪ੍ਰਸ਼ਾਸਨ ਲਈ ਚੁਣੋਤੀ ਹੋਵੇਗਾ। ਜੇਕਰ ਉਹ ਸਾਹਮਣੇ ਨਹੀਂ ਆਉਂਦੇ ਤਾਂ ਇਹ ਬਿਮਾਰੀ ਜਲੰਧਰ ਵਿੱਚ ਹੋਰ ਤੇਜ਼ੀ ਨਾਲ ਫੈਲੇਗੀ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਨ੍ਹਾਂ ਲੋਕਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਜੋ ਇਨ੍ਹਾਂ ਪਾਜ਼ੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਸਾਹਮਣੇ ਆ ਕੇ ਛੇਤੀ ਤੋਂ ਛੇਤੀ ਆਪਣੇ ਟੈਸਟ ਕਰਵਾਉਣ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਪੰਜਾਬ ਦਾ ਹਰ ਵੱਡਾ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ : ਹੁਣ ਵੱਡੀਆਂ ਖਬਰਾਂ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਆਪਣਾ ਨਾਂ, ਉਮਰ ਅਤੇ ਪੂਰਾ ਅਡਰੈੱਸ ਲਿਖ ਕੇ ਸਾਨੂੰ ਵਟਸਐਪ ਮੈਸੇਜ ਭੇਜੋ। ਤੁਹਾਡੇ ਮੋਬਾਇਲ ‘ਤੇ ਆਵੇਗੀ ਪਲ-ਪਲ ਦੀ ਅਪਡੇਟ ਖਬਰ।