<div>&NewLine;<p><strong>&&num;8211&semi; ਸੁਬੇਗ ਸਿੰਘ ਸੰਧੂ<&sol;strong><&sol;p>&NewLine;<p>ਪੰਜਾਬੀਆਂ ਦੀ ਜੀਵਨ ਜਾਚ ਖੇਤੀ ਧੰਦਾ ਨਹੀਂ ਬਲਕਿ ਧਰਮ ਹੈ। ਖੇਤੀ ਕਰਮਾਂ ਸੇਤੀ ਹੈ ਕਿਉਂਕਿ ਮੌਸਮ&comma; ਸਰਕਾਰੀ ਨੀਤੀ&comma; ਮੰਡੀ ਇਸਦੀ ਉਪਜ ਤੇ ਭਾਅ ਨੂੰ ਮਿੱਥਦੇ ਹਨ। ਅਸਲ ਵਿਚ ਖੇਤੀ ਪੰਜਾਬੀਆਂ ਦੀ ਸਕਿੱਲ ਹੈ ਜੋ ਹੱਡ ਭੰਨਵੀਂ ਮਿਹਨਤ ਤੇ ਜੁਗਾੜ ਦਾ ਸੁਮੇਲ ਹੈ। ਅਰਥ ਸ਼ਾਸਤਰ ਕਹਿੰਦਾ ਹੈ ਕਿ More Risk &comma; More Profit ਜਦਕਿ ਪੰਜਾਬੀ ਵਿਚ &OpenCurlyDoubleQuote;ਰੱਜ ਕੇ ਵਾਹ ਤੇ ਦੱਬ ਕੇ ਖਾ”।<&sol;p>&NewLine;<&sol;div>&NewLine;<div class&equals;"x11i5rnm xat24cr x1mh8g0r x1vvkbs xtlvy1s x126k92a">&NewLine;<div dir&equals;"auto"><&sol;div>&NewLine;<div dir&equals;"auto">&NewLine;<p>ਬਾਬੇ ਨਾਨਕ ਵੱਲੋਂ ਦਿੱਤੇ ਕਿਰਤ ਦੇ ਸੁਨੇਹੇ ਅਨੁਸਾਰ ਮਿਹਨਤ ਤੇ ਪੰਜਾਬੀਆਂ ਦੇ ਸੁਭਾਅ ਵਿਚਲਾ &OpenCurlyDoubleQuote;ਮੈਕਸੀਮਮ ਰਿਸਕ ਬੀਅਰਿੰਗ ਫੈਕਟਰ&OpenCurlyDoubleQuote; ਨਾ ਸਿਰਫ ਪੰਜਾਬ ਸਗੋਂ ਪੱਛਮੀ ਯੂਪੀ&comma; ਤਰਾਈ ਖੇਤਰ&comma; ਗੰਗਾਨਗਰ&comma; ਸੂਰਤਗੜ੍ਹ&comma; ਗਵਾਲੀਅਰ&comma; ਕਾਂਗੋ&comma; ਕੀਨੀਆ ਵਿਚ ਖੇਤੀ ਆਬਾਦ ਕਰਨ ਲਈ ਸਹਾਈ ਹੋਇਆ ਹੈ।<&sol;p>&NewLine;<p><img src&equals;"https&colon;&sol;&sol;www&period;hindustantimes&period;com&sol;ht-img&sol;img&sol;2023&sol;06&sol;07&sol;1600x900&sol;With-paddy-sowing-in-Punjab-set-to-start-from-June&lowbar;1686164508692&lowbar;1686177396336&period;jpg" alt&equals;"Punjab farmers set to stick with pollution-causing variety of rice &vert; Latest News India - Hindustan Times" &sol;><&sol;p>&NewLine;<&sol;div>&NewLine;<&sol;div>&NewLine;<div class&equals;"x11i5rnm xat24cr x1mh8g0r x1vvkbs xtlvy1s x126k92a">&NewLine;<div dir&equals;"auto">&NewLine;<p>ਜਦੋਂ ਆਜ਼ਾਦੀ ਤੋਂ 20 ਸਾਲ ਬਾਅਦ ਤੱਕ ਵੀ 67-68 ਤੱਕ ਲੋਕਾਂ ਦੇ ਖਾਣ ਜੋਗੇ ਦਾਣੇ ਵੀ ਨਹੀਂ ਹੁੰਦੇ ਸੀ ਤਾਂ ਖੇਤੀ ਦੀ ਸਫਲਤਾ ਲਈ &OpenCurlyDoubleQuote;ਹੀਲਾ ਤੇ ਵਸੀਲਾ&OpenCurlyDoubleQuote; ਬਣਾ ਕੇ ਪੰਜਾਬੀਆਂ ਨੇ ਕਣਕ ਤੇ ਝੋਨੇ ਦੇ ਅੰਬਾਰ ਲਾ ਦਿੱਤੇ। ਦੱਸ ਦੇਵਾਂ ਕਿ ਭਾਰਤ ਸਰਕਾਰ ਨੇ ਅਨਾਜ ਪੈਦਾਵਾਰ ਵਧਾਉਣ ਲਈ 60 ਦੇ ਦਸ਼ਕ ਵਿਚ ਪਾਇਲਟ ਪ੍ਰਾਜੈਕਟ ਦੇਸ਼ ਦੇ 7 ਜ਼ਿਲ੍ਹਿਆਂ ਵਿਚ ਲਾਗੂ ਕੀਤਾ ਸੀ ਪਰ ਕਾਮਯਾਬ ਸਿਰਫ ਲੁਧਿਆਣਾ ਵਿਚ ਹੋਇਆ।<&sol;p>&NewLine;<p><img src&equals;"https&colon;&sol;&sol;kjcdn&period;gumlet&period;io&sol;media&sol;68151&sol;wheat&period;png" alt&equals;"Punjab Farmers Seek Compensation Due to Significant Drop in Wheat Yield" &sol;><&sol;p>&NewLine;<&sol;div>&NewLine;<&sol;div>&NewLine;<div class&equals;"x11i5rnm xat24cr x1mh8g0r x1vvkbs xtlvy1s x126k92a">&NewLine;<div dir&equals;"auto">ਮੇਰੇ ਪਿਤਾ ਜੀ ਦੱਸਦੇ ਸਨ ਕਿ 1969 ਵਿਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਵਿਖੇ ਵੱਡੇ ਅਕਾਲੀ ਆਗੂ ਨੇ ਕਿਹਾ ਕਿ &OpenCurlyDoubleQuote; ਅਜਿਹੇ ਬੀਜ ਲਿਆ ਰਹੇ ਹਾਂ ਕਿ ਕਣਕ 40-40 ਮਣ ਨਿਕਲੂ ਤਾਂ ਲੋਕਾਂ ਰੌਲਾ ਪਾ ਲਿਆ &OpenCurlyDoubleQuote;। ਕਹਿੰਦੇ ਕਿ &OpenCurlyDoubleQuote;ਗੁਰੂ ਘਰ ਆ ਕੇ ਝੂਠ ਬੋਲਦਾ ਏ&comma; ਇਹਦੀ ਮੱਤ ਮਾਰੀ ਗਈ ਏ&OpenCurlyDoubleQuote; ਪਰ ਉਹ ਪੰਜਾਬੀਆਂ ਨੇ ਸੱਚ ਕਰ ਦਿਖਾਇਆ।<&sol;div>&NewLine;<&sol;div>&NewLine;<div class&equals;"x11i5rnm xat24cr x1mh8g0r x1vvkbs xtlvy1s x126k92a">&NewLine;<div dir&equals;"auto">&NewLine;<p>ਖੇਤੀ ਸਫ਼ਲ ਹੋਈ ਤੇ ਘਰ-ਘਰ ਭੰਡਾਰੇ ਭਰੇ। ਅੱਗੋਂ ਦੇਸ਼ ਦਾ ਢਿੱਡ ਭਰਿਆ ਜੋ ਕਦੇ ਇਕਨਾਮਿਕਸ ਦੀ ਟਰਮ &OpenCurlyDoubleQuote;ਸ਼ਿਪ ਟੂ ਮਾਊਥ&OpenCurlyDoubleQuote; ਕਰਕੇ ਬਦਨਾਮ ਸੀ। ਇਹ ਟਰਮ ਅਮਰੀਕਾ ਤੇ ਹੋਰਨਾਂ ਦੇਸ਼ਾਂ ਤੋਂ ਕਣਕ ਮੰਗਵਾ ਕੇ ਲੋਕਾਂ ਨੂੰ ਰੋਟੀ ਮਿਲਣ ਕਰਕੇ ਮਸ਼ਹੂਰ ਹੋਈ ਸੀ। ਪੰਜਾਬੀਆਂ ਨੇ ਇਹ ਕਲੰਕ ਲਾਹਿਆ ਤੇ ਹੁਣ ਅਸੀਂ ਦੂਜਿਆਂ ਨੂੰ ਦੇਣ ਦੇ ਸਮਰੱਥ ਹੋਏ ਹਾਂ।<&sol;p>&NewLine;<&sol;div>&NewLine;<&sol;div>&NewLine;<div class&equals;"x11i5rnm xat24cr x1mh8g0r x1vvkbs xtlvy1s x126k92a">&NewLine;<div dir&equals;"auto">ਅਸਲ ਵਿਚ ਬਹੁਤੇ ਲੋਕ ਖੇਤੀ ਪੈਦਾਵਾਰ ਨੂੰ ਵਪਾਰ ਮੰਨਦੇ ਹਨ। ਇਹ ਉਹ ਨੇ ਜਿਨ੍ਹਾਂ ਕਦੇ ਬੀਜ ਬੀਜਿਆ ਨਹੀਂ&comma; ਪੁੰਗਰਦਾ ਨਹੀਂ ਦੇਖਿਆ&comma; ਫਸਲ ਪੱਕਦੀ ਨਹੀਂ ਦੇਖੀ&comma; ਪੱਕੀ ਉੱਪਰ ਗੜ੍ਹੇਮਾਰੀ ਨਹੀਂ ਹੰਢਾਈ&comma; ਸੜਕ ਉੱਪਰ ਰੁਲਦੀ ਨਹੀਂ ਦੇਖੀ। ਅਜੇ ਤੱਕ ਖੇਤੀ ਵਪਾਰ ਨਹੀਂ ਸਿਰਫ ਉਪਜ ਤੱਕ ਸੀਮਤ ਹੈ&comma; ਜਿਸ ਦਿਨ ਇਹ ਪੂਰੀ ਤਰ੍ਹਾਂ ਵਪਾਰ ਬਣ ਗਿਆ&comma; ਉਸ ਦਿਨ ਕਿਸਾਨ ਜੋ ਖੁਦ ਬੀਜਦਾ ਹੈ&comma; ਵੱਢਦਾ ਹੈ&comma; ਉਹ ਤਾਂ ਝੱਲ ਜਾਵੇਗਾ ਪਰ ਮੱਧ ਵਰਗ&comma; ਸ਼ਹਿਰੀ ਲੋਕਾਂ ਕੋਲ਼ੋਂ ਮਹਿੰਗਾਈ ਦਾ ਭਾਰ ਨਹੀਂ ਸਹਿ ਹੋਣਾ। ਇਹ ਪੱਥਰ ਉਤੇ ਲੀਕ ਹੈ।<&sol;div>&NewLine;<&sol;div>&NewLine;<div class&equals;"x11i5rnm xat24cr x1mh8g0r x1vvkbs xtlvy1s x126k92a">&NewLine;<div dir&equals;"auto">&NewLine;<p>ਜੋ ਖੇਤ&comma; ਖੇਤੀ&comma; ਖਿੱਤੇ ਦੇ ਸੁਭਾਅ ਨੂੰ ਨਹੀਂ ਸਮਝਦੇ&comma; ਉਹ ਸਮਝਦੇ ਹਨ ਕਿ ਜਿਸ ਦੀ ਜੇਬ ਵਿਚ ਪੈਸੇ ਹਨ&comma; ਉਹ ਜਿੱਥੋਂ ਜੋ ਮਰਜ਼ੀ ਖਾਣ ਲਈ ਖਰੀਦ ਸਕਦਾ ਹੈ। ਇਥੇ ਹੀ ਤਿੱਖਾ ਮੋੜ ਹੈ।<&sol;p>&NewLine;<p>ਖੇਤੀ ਉਪਜ ਸਥਾਈ ਨਹੀਂ। ਮੌਸਮ ਉੱਪਰ ਬਹੁਤ ਨਿਰਭਰ ਹੈ। ਸਰਕਾਰ ਉੱਪਰ ਉਸ ਤੋਂ ਵੀ ਜ਼ਿਆਦਾ ਹੈ। ਇਕ ਸੀਜ਼ਨ ਵੀ ਫਸਲ ਨਾ ਹੋਵੇ ਤਾਂ ਕਿਸਾਨ ਆਪਣੇ ਖਾਣ ਜੋਗੇ ਦਾਣੇ ਤਾਂ ਕਰ ਲਵੇਗਾ ਪਰ ਬਾਕੀ ਮਹਿੰਗਾਈ ਨਾਲ ਪਿਸਣਗੇ। ਇਹ ਮਿੱਥ ਟੁੱਟ ਜਾਵੇਗੀ ਕਿ ਪੈਸੇ ਨਾਲ ਸਭ ਕੁਝ ਖ਼ਰੀਦਿਆ ਜਾ ਸਕਦਾ ਹੈ। ਖੇਤੀ ਉਪਜ ਹਰ ਖਾਣ ਵਾਲੇ ਪਦਾਰਥ ਦਾ ਕੱਚਾ ਮਾਲ ਹੈ । ਜੇ ਉਹ ਨਾ ਰਿਹਾ ਤਾਂ ਸਭ ਤਹਿਸ-ਨਹਿਸ ਹੋ ਸਕਦਾ ਹੈ। ਵੈਸੇ ਵੀ ਪੰਜਾਬ ਦੇ ਸੰਦਰਭ ਵਿਚ ਕਣਕ &&num;8211&semi; ਝੋਨੇ ਦੇ ਸੀਜ਼ਨ ਵਿਚ ਲਗਭਗ 70 ਹਜ਼ਾਰ ਕਰੋੜ ਰੁਪਏ ਹਰ ਸਾਲ ਆਉਂਦੇ ਹਨ&comma; ਜਿਸ ਨਾਲ ਵਿੱਤੀ ਪਹੀਆ ਘੁੰਮਦਾ ਹੈ। ਮਾਰਕੀਟ&comma; ਦੁਕਾਨਾਂ&comma; ਵਪਾਰ ਚਲਦਾ ਹੈ।<&sol;p>&NewLine;<&sol;div>&NewLine;<&sol;div>&NewLine;<div class&equals;"x11i5rnm xat24cr x1mh8g0r x1vvkbs xtlvy1s x126k92a">&NewLine;<div dir&equals;"auto">&NewLine;<p>ਜਦੋਂ ਰੂਸ ਵਿਚ ਬੋਲਸ਼ੇਵਿਕ ਕ੍ਰਾਂਤੀ ਹੋਈ ਸੀ ਤਾਂ ਉਸਦਾ ਮੁੱਖ ਨਾਅਰਾ &OpenCurlyDoubleQuote;ਪੀਸ&comma; ਲੈਂਡ ਐਂਡ ਬਰੈਂਡ ਸੀ। ਲੋਕ ਇਕ-ਇਕ ਬਰੈਂਡ ਲਈ ਲੜ ਮਰੇ ਸਨ। ਜਦੋਂ ਮਹਾਨ ਖੇਤੀ ਵਿਗਿਆਨੀ ਨਾਰਮਨ ਬੋਰਲਾਗ ਨੂੰ &OpenCurlyDoubleQuote;ਨੋਬਲ ਪੀਸ&OpenCurlyDoubleQuote; ਸਨਮਾਨ ਮਿਲਿਆ ਤਾਂ ਕਈਆਂ ਨੇ ਰੌਲਾ ਪਾ ਲਿਆ ਕਿ ਉਹ ਤਾਂ ਖੇਤੀ ਵਿਗਿਆਨੀ ਸੀ ਪਰ ਉਸਨੂੰ &OpenCurlyDoubleQuote;ਪੀਸ&OpenCurlyDoubleQuote; ਸਨਮਾਨ ਕਿਵੇਂ ਦੇ ਦਿੱਤਾ&quest; ਪਰ ਜਿਊਰੀ ਦਾ ਤਰਕ ਸੀ ਜੇਕਰ ਉਹ ਵੱਧ ਝਾੜ ਵਾਲੇ ਬੀਜ ਪੈਦਾ ਨਾ ਕਰਦਾ ਤਾਂ ਭੁੱਖਮਰੀ ਕਾਰਨ ਕਈ ਦੇਸ਼ਾਂ ਵਿਚ ਗ੍ਰਹਿ ਯੁੱਧ ਛਿੜਨੇ ਸਨ ਪਰ ਉਸਦੇ ਬੀਜਾਂ ਨੇ ਵਾਧੂ ਅੰਨ ਪੈਦਾ ਕੀਤਾ&comma; ਲੋਕ ਰੱਜ ਗਏ। ਭੁੱਖੇ ਢਿੱਡ ਰੋਟੀ ਦੇ ਟੁੱਕੜ ਖੋਹਣ ਲਈ ਹੋਣ ਵਾਲੀਆਂ ਲੜਾਈਆਂ ਟਲ ਗਈਆਂ।<&sol;p>&NewLine;<&sol;div>&NewLine;<&sol;div>&NewLine;<div class&equals;"x11i5rnm xat24cr x1mh8g0r x1vvkbs xtlvy1s x126k92a">&NewLine;<div dir&equals;"auto">&NewLine;<p>ਜੋ ਅਨਾਜ ਨੂੰ ਬਾਕੀ ਵਸਤਾਂ ਵਾਂਗ &OpenCurlyDoubleQuote;ਕਮੋਡਟੀ&OpenCurlyDoubleQuote; ਮੰਨਦੇ ਹਨ&comma; ਉਹ ਇਹ ਸਮਝਣ ਕਿ ਕੋਈ ਭਾਵੇਂ ਜਿੰਨੀਆਂ ਮਰਜ਼ੀ ਗਾਰੰਟੀਆਂ ਦੇ ਦੇਵੇ ਪਰ ਖੇਤੀ ਉਪਜ ਦਾ ਕੇਵਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਪਰ ਗਾਰੰਟੀ ਕੋਈ ਨਹੀਂ ਦੇ ਸਕਦਾ। ਇਹ ਵਿਦੇਸ਼ੀ ਮੁਦਰਾ ਭੰਡਾਰ ਤੋਂ ਵੀ ਤਿਲਕਵਾਂ ਖੇਤਰ ਹੈ।<&sol;p>&NewLine;<&sol;div>&NewLine;<&sol;div>&NewLine;<div class&equals;"x11i5rnm xat24cr x1mh8g0r x1vvkbs xtlvy1s x126k92a">&NewLine;<div dir&equals;"auto"><strong>ਹੁਣ ਅਗਲਾ ਸਵਾਲ ਜੋ ਬਹੁਤੇ ਦੇਸ਼ ਵਾਸੀ ਕਰਦੇ ਹਨ ਕਿ ਕਿਸਾਨ ਹੀ ਅੰਦੋਲਨ ਕਿਉਂ ਕਰਦੇ ਹਨ &quest;<&sol;strong><&sol;div>&NewLine;<&sol;div>&NewLine;<div class&equals;"x11i5rnm xat24cr x1mh8g0r x1vvkbs xtlvy1s x126k92a">&NewLine;<div dir&equals;"auto">ਇਹ ਧਰਤ ਗੁਰੂ ਸਾਹਿਬਾਨ ਦੇ ਸੁਨੇਹੇ ਅਨੁਸਾਰ ਹਰ ਹੱਕ ਦੀ ਲੜਾਈ ਵਿਚ ਪਿੜ ਬਣੀ ਹੈ। ਆਜ਼ਾਦੀ ਤੋਂ ਪਹਿਲਾਂ ਵੀ &OpenCurlyDoubleQuote;ਪਗੜੀ ਸੰਭਾਲ ਜੱਟਾ&OpenCurlyDoubleQuote; ਲਹਿਰ&comma; ਮੁਜ਼ਾਹਰਾ ਲਹਿਰ&comma; ਮੋਘਿਆਂ ਦੇ ਮੋਰਚੇ ਲੱਗਦੇ ਰਹੇ ਹਨ। ਲੜਨਾ&comma; ਜੂਝਣਾ ਪੰਜਾਬੀਅਤ ਦਾ ਖਾਸਾ ਹੈ।<&sol;div>&NewLine;<&sol;div>&NewLine;<div class&equals;"x11i5rnm xat24cr x1mh8g0r x1vvkbs xtlvy1s x126k92a">&NewLine;<div dir&equals;"auto">&NewLine;<p>ਅੰਦੋਲਨ ਤਾਂ ਤਾਮਿਲਨਾਡੂ ਦੇ ਕਿਸਾਨਾਂ ਨੇ ਵੀ ਕੀਤਾ ਸੀ ਦਿੱਲੀ ਆ ਕੇ&comma; ਅਰਧ ਨਗਨ ਹੋ ਕੇ ਕੀਤਾ ਸੀ। ਠਹਿਰਾਅ ਬਣਿਆ ਸੀ ਗੁਰਦੁਆਰਾ ਬੰਗਲਾ ਸਾਹਿਬ। ਨਾਸਿਕ ਦੇ ਪਿਆਜ਼ ਪੈਦਾ ਕਰਨ ਵਾਲੇ ਕਿਸਾਨ ਵੀ ਮੰਦੜੇ ਹਾਲ ਨੇ। ਖੇਤੀ ਅੰਦੋਲਨ ਤਾਂ ਸਾਰੇ ਯੂਰਪ ਵਿਚ ਹੋ ਰਹੇ ਹਨ। ਕਿਸਾਨ ਮੰਗਦੇ ਨੇ ਕਣਕ ਤੇ ਝੋਨੇ ਵਾਂਗ ਸਰਕਾਰ ਬਾਕੀ ਫਸਲਾਂ ਉੱਪਰ ਵੀ ਨਾ ਕੇਵਲ ਘੱਟੋ-ਘੱਟ ਸਮਰਥਨ ਮੁੱਲ ਐਲਾਨੇ ਸਗੋਂ ਖਰੀਦ ਵੀ ਯਕੀਨੀ ਬਣਾਵੇ।<&sol;p>&NewLine;<&sol;div>&NewLine;<&sol;div>&NewLine;<div class&equals;"x11i5rnm xat24cr x1mh8g0r x1vvkbs xtlvy1s x126k92a">&NewLine;<div dir&equals;"auto">&NewLine;<p><strong>ਕਣਕ &&num;8211&semi;<&sol;strong> ਝੋਨੇ ਨੂੰ ਛੱਡ ਕੇ ਬਾਕੀ ਫਸਲਾਂ ਦੇ ਤਿਲਕਵੇਂ ਭਾਅ ਕਰਕੇ ਜ਼ਿਮੀਂਦਾਰ ਦੀ ਹਾਲਤ ਜੂਏਬਾਜ਼ ਵਰਗੀ ਹੁੰਦੀ ਹੈ। ਕਦੇ ਦਾਅ ਲੱਗ ਜਾਂਦਾ ਹੈ ਪਰ ਬਹੁਤੀ ਵਾਰ ਜੇਬ ਵਿਚੋਂ ਦਾਅ ਉੱਪਰ ਲਾਏ ਵੀ ਨਹੀਂ ਮੁੜਦੇ। ਕਿੰਨੂ ਵਾਲਿਆਂ ਦਾ ਹਾਲ ਤੁਹਾਡੇ ਸਾਹਮਣੇ ਹੈ। ਦੁਆਬੇ ਦੀਆਂ ਸੜਕਾਂ ਉੱਪਰ ਆਲੂ ਰੁਲਣ ਵਾਂਗ ਮਾਲਵੇ ਵਿਚ ਕਿੰਨੂ ਰੁਲ ਰਹੇ ਹਨ।<&sol;p>&NewLine;<&sol;div>&NewLine;<&sol;div>&NewLine;<div class&equals;"x11i5rnm xat24cr x1mh8g0r x1vvkbs xtlvy1s x126k92a">&NewLine;<div dir&equals;"auto">ਬਾਕੀ ਫਸਲਾਂ ਦੀ ਸਰਕਾਰੀ ਖਰੀਦ ਯਕੀਨੀ ਬਣਾਉਣ ਨਾਲ ਨਾ ਸਿਰਫ ਖੇਤੀ ਉਪਜ ਵਧੇਗੀ&comma; ਬਾਜ਼ਾਰ ਸੰਤੁਲਿਤ ਰਹੇਗਾ&comma; ਖੇਤੀ ਵਿਭਿੰਨਤਾ ਵਧੇਗੀ&comma; ਮਹਿੰਗਾਈ ਕਾਬੂ ਵਿਚ ਰਹੇਗੀ ਤੇ ਵਿੱਤੀ ਪਾੜਾ ਘਟੇਗਾ। ਸਭ ਤੋਂ ਵੱਧ ਲਾਭ ਕਿਸਾਨ ਨੂੰ ਨਹੀਂ ਸਗੋਂ ਉਪਭੋਗਤਾ ਨੂੰ ਹੋਵੇਗਾ&comma; ਜਿਸਦਾ ਗੰਢੇ 100 ਰੁਪਏ ਹੋਣ ਕਰਕੇ ਚੀਕ ਨਿਕਲਦੀ ਹੈ।<&sol;div>&NewLine;<div dir&equals;"auto"><strong><em><&sol;p>&NewLine;<p>&lpar;ਲੇਖਕ ਜਲੰਧਰ ਜ਼ਿਲ੍ਹੇ ਦੇ ਲੋਕ ਸੰਪਰਕ ਅਫਸਰ ਵਜੋਂ ਸੇਵਾ ਨਿਭਾ ਰਹੇ ਹਨ।&rpar;<&sol;em><&sol;strong><&sol;div>&NewLine;<&sol;div>&NewLine;<div dir&equals;"auto">&NewLine;<p>&lpar;Note &colon; ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ <a href&equals;"https&colon;&sol;&sol;shorturl&period;at&sol;cmnxN">https&colon;&sol;&sol;shorturl&period;at&sol;cmnxN<&sol;a> ਜਾਂ Whatsapp ਚੈਨਲ <a href&equals;"https&colon;&sol;&sol;shorturl&period;at&sol;oqMNR">https&colon;&sol;&sol;shorturl&period;at&sol;oqMNR<&sol;a> ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ &&num;8216&semi;ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।&rpar;<&sol;p>&NewLine;<&sol;div>&NewLine;<div dir&equals;"auto"><&sol;div>&NewLine;<div dir&equals;"auto"><&sol;div>&NewLine;<div class&equals;"x11i5rnm xat24cr x1mh8g0r x1vvkbs xtlvy1s x126k92a">&NewLine;<div dir&equals;"auto"><&sol;div>&NewLine;<&sol;div>&NewLine;<p><&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;