<p><strong>ਚੰਡੀਗੜ੍ਹ&comma; 5 ਫਰਵਰੀ&vert;<&sol;strong> ਪੰਜਾਬ ਦੇ ਅੰਮ੍ਰਿਤਸਰ&comma; ਜਲੰਧਰ ਅਤੇ ਲੁਧਿਆਣਾ ਦੇ ਪੇਂਡੂ ਖੇਤਰਾਂ ਵਿੱਚ ਅੱਜ ਤੜਕੇ ਧੁੰਦ ਛਾਈ ਰਹੀ ਹੈ। ਜਿਵੇਂ-ਜਿਵੇਂ ਦਿਨ ਚੜ੍ਹਦਾ ਰਿਹਾ ਹੈ ਮੌਸਮ &OpenCurlyQuote;ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ &OpenCurlyQuote;ਚ ਸਵੇਰੇ ਧੁੱਪ ਨਿਕਲੀ ਹੈ। ਘੱਟੋ-ਘੱਟ ਤਾਪਮਾਨ ਵੀ 9 ਡਿਗਰੀ ਸੈਲਸੀਅਸ &OpenCurlyQuote;ਤੇ ਆ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ ਸੋਮਵਾਰ ਨੂੰ ਅਸਮਾਨ ਅੰਸ਼ਕ ਤੌਰ &OpenCurlyQuote;ਤੇ ਬੱਦਲਵਾਈ ਰਹਿ ਸਕਦੀ ਹੈ। ਸਵੇਰ ਅਤੇ ਸ਼ਾਮ ਨੂੰ ਸੰਘਣੀ ਧੁੰਦ ਜਾਰੀ ਰਹੇਗੀ।<&sol;p>&NewLine;<p>ਮੌਸਮ ਦੀਆਂ ਗਤੀਵਿਧੀਆਂ &OpenCurlyQuote;ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Skymet Weather&period;com ਮੁਤਾਬਿਕ ਅਗਲੇ ਦੋ ਦਿਨਾਂ &OpenCurlyQuote;ਚ ਦਿੱਲੀ &OpenCurlyQuote;ਚ ਮੌਸਮ ਸਾਫ ਹੋਣਾ ਸ਼ੁਰੂ ਹੋ ਜਾਵੇਗਾ। ਪੱਛਮੀ ਹਿਮਾਲੀਅਨ ਖੇਤਰ ਵਿੱਚ ਇਸ ਵੇਲੇ ਹੋ ਰਹੀ ਬਰਫ਼ਬਾਰੀ ਵੀ ਅੱਜ ਸ਼ਾਮ ਤੱਕ ਰੁਕ ਜਾਵੇਗੀ।<&sol;p>&NewLine;<h2>ਦਿੱਲੀ ਐਨਸੀਆਰ &OpenCurlyQuote;ਚ ਮੀਂਹ<&sol;h2>&NewLine;<p>ਦਿੱਲੀ NCR &OpenCurlyQuote;ਚ ਐਤਵਾਰ-ਸੋਮਵਾਰ ਰਾਤ ਨੂੰ ਲਗਾਤਾਰ ਤੀਜੇ ਦਿਨ ਹਲਕੀ ਬਾਰਿਸ਼ ਹੋਈ। ਹਾਲਾਂਕਿ ਸੋਮਵਾਰ ਸਵੇਰੇ ਹਲਕੀ ਧੁੰਦ ਵੀ ਦੇਖਣ ਨੂੰ ਮਿਲੀ। ਇਸ ਕਾਰਨ ਇੱਥੇ ਇੱਕ ਵਾਰ ਫਿਰ ਤਾਪਮਾਨ ਹੇਠਾਂ ਆ ਗਿਆ ਹੈ। ਸੋਮਵਾਰ ਸਵੇਰੇ ਦਿੱਲੀ ਐਨਸੀਆਰ ਵਿੱਚ ਘੱਟੋ-ਘੱਟ ਤਾਪਮਾਨ 8 ਤੋਂ 9 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ।<&sol;p>&NewLine;<p>ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ ਵੀ 20 ਡਿਗਰੀ ਸੈਲਸੀਅਸ ਤੋਂ ਘਟ ਕੇ 18 ਡਿਗਰੀ &OpenCurlyQuote;ਤੇ ਆ ਗਿਆ। ਭਾਰਤੀ ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਦਿੱਲੀ ਐਨਸੀਆਰ ਵਿੱਚ ਇੱਕ ਵਾਰ ਫਿਰ ਧੁੰਦ ਵੱਧ ਸਕਦੀ ਹੈ।<&sol;p>&NewLine;<p>ਤੁਹਾਨੂੰ ਦੱਸ ਦੇਈਏ ਕਿ ਵੀਕੈਂਡ &OpenCurlyQuote;ਚ ਇੱਥੇ ਚੰਗੀ ਬਾਰਿਸ਼ ਹੋਈ ਹੈ। ਹਾਲਾਂਕਿ ਐਤਵਾਰ ਨੂੰ ਦਿਨ ਵੇਲੇ ਮੌਸਮ ਸਾਫ਼ ਹੋਣ ਕਾਰਨ ਲੋਕ ਖੂਬ ਮਸਤੀ ਵੀ ਕਰ ਰਹੇ ਹਨ। ਲੋਕ ਪਾਰਕਾਂ ਅਤੇ ਪਿਕਨਿਕ ਸਪਾਟ ਵੱਲ ਨਿਕਲ ਪਏ ਹਨ।<&sol;p>&NewLine;<p>ਹਾਲਾਂਕਿ ਐਤਵਾਰ ਰਾਤ ਨੂੰ ਮੌਸਮ ਇੱਕ ਵਾਰ ਫਿਰ ਖਰਾਬ ਹੋ ਗਿਆ ਅਤੇ ਅੱਧੀ ਰਾਤ ਤੋਂ ਬਾਅਦ ਬਾਰਿਸ਼ ਸ਼ੁਰੂ ਹੋ ਗਈ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 20&period;3 ਡਿਗਰੀ ਦਰਜ ਕੀਤਾ ਗਿਆ ਸੀ&comma; ਪਰ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਕਰੀਬ ਦੋ ਡਿਗਰੀ ਹੇਠਾਂ ਆ ਕੇ 18 ਦਰਜ ਕੀਤਾ ਗਿਆ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;