ਅੰਮ੍ਰਿਤਸਰ| ਪੁਲਿਸ ਨੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਸ਼ਹਿਰ ਦੇ ਬੱਸ ਅੱਡੇ ਦੇ ਸਾਹਮਣੇ ਸਥਿਤ ਇੱਕ ਹੋਟਲ ਵਿੱਚ ਇਹ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ, ਜਿਥੇ ਪੁਲਿਸ ਨੇ ਛਾਪੇਮਾਰੀ ਕਰਦੇ 2 ਔਰਤਾਂ ਸਮੇਤ 5 ਲੋਕਾਂ ਨੂੰ ਕਾਬੂ ਕਰ ਲਿਆ ਹੈ। ਦੋਸ਼ ਹਨ ਕਿ ਪੁਲਿਸ ਨੇ ਹੋਟਲ ਵਿੱਚ ਉਸ ਕੁੜੀ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ ਨਾਲ ਸੌਦਾ ਹੋਇਆ ਸੀ। ਮੁਲਜ਼ਮਾਂ ਨੂੰ ਅਜੇ ਬੱਸ ਸਟੈਂਡ ਚੌਕੀ ਵਿਖੇ ਹਿਰਾਸਤ ਵਿੱਚ ਰੱਖਿਆ ਗਿਆ ਹੈ। ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਥੇ ਇੱਕ ਹੋਟਲ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ, ਜਿਸ ‘ਤੇ ਪੁਲਿਸ ਨੇ ਮੁਲਾਜ਼ਮ ਨੂੰ ਇੱਕ ਗਾਹਕ ਵੱਜੋਂ ਹੋਟਲ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਲਈ ਕਿਹਾ। ਗੱਲਬਾਤ ਕਰਨ ‘ਤੇ ਹੋਟਲ ਪ੍ਰਬੰਧਕਾਂ ਤੇ ਸਟਾਫ ਨੇ ਗਾਹਕ ਬਣੇ ਮੁਲਾਜ਼ਮ ਨੂੰ ਕੁੜੀਆਂ ਦੀਆਂ ਤਸਵੀਰਾਂ ਅਤੇ ਰੇਟ ਦੱਸੇ।
ਇਸ ਪਿੱਛੋਂ ਸੌਦਾ ਹੋਣ ‘ਤੇ ਮੁਲਾਜ਼ਮ ਗਾਹਕ ਨੇ ਔਰਤ ਕੁੜੀ ਨੂੰ ਹੋਟਲ ਵਿੱਚ ਬੁਲਾਉਣ ਲਈ ਕਿਹਾ ਅਤੇ ਰਕਮ ਅਦਾ ਕਰ ਦਿੱਤੀ। ਉਪਰੰਤ ਜਿਵੇਂ ਹੀ ਕੁੜੀ ਹੋਟਲ ਦੇ ਕਮਰੇ ਵਿੱਚ ਪੁੱਜੀ ਤਾਂ ਪਹਿਲਾਂ ਤੋਂ ਹੀ ਤਿਆਰੀ ਕਰ ਕੇ ਬੈਠੀ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਪੁਲਿਸ ਨੂੰ ਵੇਖ ਕੇ ਹੋਟਲ ਮਾਲਕ ਅਤੇ ਚਾਰ ਹੋਰ ਮੁਲਾਜ਼ਮ ਭੱਜਣ ਦੀ ਕੋਸਿ਼ਸ਼ ਕਰਨ ਲੱਗੇ ਪਰ ਪੁਲਿਸ ਨੇ ਘੇਰਾ ਪਾ ਕੇ ਕਾਬੂ ਕਰ ਲਿਆ।
ਪੁਲਿਸ ਅਧਿਕਾਰੀ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ 5 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਕਾਰਵਾਈ ਅਰੰਭ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਜ਼ਮ ਨੂੰ ਬਖਸਿ਼ਆ ਆ ਨਹੀਂ ਜਾਵੇਗਾ।