ਨਵੀਂ ਦਿੱਲੀ. ਬਾਲੀਵੁਡ ਅਦਾਕਾਰ ਇਰਫਾਨ ਖਾਨ ਅਤੇ ਕਰੀਨਾ ਕਪੂਰ ਦੀ 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ‘ਅੰਗਰੇਜ਼ੀ ਮੀਡੀਅਮ’ ਦਾ ਨਵਾਂ ਗੀਤ  ‘ਕੁੜੀ ਨੂੰ ਨੱਚਣੇ ਦੇ’ ਰਿਲੀਜ਼ ਹੋ ਗਿਆ ਹੈ। ਇਸਨੂੰ ‘ਵਿਸ਼ਾਲ ਦਾਦਲਾਨੀ’ ਨੇ ਗਾਇਆ ਹੈ, ਸੰਗੀਤ ਸਚਿਨ-ਜਿਗ਼ਰ ਦਾ ਹੈ ਅਤੇ ਬੋਲ ਪ੍ਰਿਆ ਸਾਰਈਆ ਨੇ ਲਿੱਖੇ ਹਨ। ਗੀਤ ਵਿੱਚ ਸਾਰੀਆਂ ਅਭਿਨੇਤਰੀਆਂ ਸੈਲੀਬਰੇਸ਼ਨ ਕਰਦਿਆਂ ਨਜ਼ਰ ਆ ਰਹੀਆਂ ਹਨ।

ਇਰਫਾਨ ਖਾਨ ਦੀ ਲੰਬੇ ਸਮੇਂ ਬਾਅਦ ਸਿਲਵਰ ਸਕ੍ਰੀਨ ਤੇ ਵਾਪਸੀ

ਕਈ ਬਾਲੀਵੁੱਡ ਅਭਿਨੇਤਰੀਆਂ ਰਾਧਿਕਾ ਮਦਨ, ਅਨੁਸ਼ਕਾ ਸ਼ਰਮਾ, ਕੈਟਰੀਨਾ ਕੈਫ਼, ਆਲੀਆ ਭੱਟ, ਜਾਂਹਵੀ ਕਪੂਰ, ਕ੍ਰਿਤੀ ਸੇਨਨ, ਕਿਆਰਾ ਅਡਵਾਨੀ ਅਤੇ ਅਨੰਯਾ ਪਾਂਡੇ ਇਸ ਗਾਣੇ ਵਿੱਚ ਇਕੱਠੇ ਨਜ਼ਰ ਆ ਰਹੀਆਂ ਹਨ।  ਫਿਲਮ ਵਿੱਚ ਇਰਫ਼ਾਨ ਖ਼ਾਨ, ਕਰੀਨਾ ਕਪੂਰ ਖ਼ਾਨ, ਰਾਧਿਕਾ ਮਦਨ, ”ਦੀਪਕ ਦੋਬ੍ਰਿਯਾਲ, ਡਿੰਪਲ ਕਪਾੜੀਆ, ਕੀਕੂ ਸ਼ਾਰਦਾ, ਪੰਕਜ ਤ੍ਰਿਪਾਠੀ ਵਰਗੇ ਖ਼ਾਸ ਕਲਾਕਾਰ ਫ਼ਿਲਮ ਵਿੱਚ ਨਜ਼ਰ ਆਉਣਗੇ। ਇਰਫ਼ਾਨ ਖ਼ਾਨ ਕਾਫ਼ੀ ਲੰਮੇ ਸਮੇਂ ਬਾਅਦ ਸਿਲਵਰ ਸਕ੍ਰੀਨ ਤੇ ਵਾਪਿਸ ਆ ਰਹੇ ਹਨ। ਟ੍ਰੇਲਰ ਤੋਂ ਫਿਲਮ ਕਾਫ਼ੀ ਮਨੋਰੰਜਕ ਜਾਪਦੀ ਹੈ। ਹਾਲ ਹੀ ਵਿਚ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। 

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।