ਜਲੰਧਰ ‘ਚ ਕੋਰੋਨਾ ਨਾਲ 5ਵੀਂ ਮੌਤ, ਕਾਜ਼ੀ ਮੁੱਹਲਾ ਦੇ ਸ਼ਖਸ ਦਾ ਪੀਜੀਆਈ ਚਲ ਰਿਹਾ ਸੀ ਇਲਾਜ਼, ਪੰਜਾਬ ‘ਚ ਮੌਤਾਂ ਦਾ ਅੰਕੜਾ ਹੋਈਆ 26

    0
    3362

    ਚੰਡੀਗੜ੍ਹ. ਕੋਰੋਨਾ ਨਾਲ 1 ਹੋਰ ਮੌਤ ਹੋਣ ਦੀ ਖਬਰ ਹੈ। ਇਸ ਮਹਾਮਾਰੀ ਦਾ ਕਹਿਰ ਜ਼ਿਲ੍ਹੇ ਵਿਚ ਰੁਕ ਨਹੀਂ ਰਿਹਾ ਹੈ। ਅੱਜ ਇਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ ਹੋ ਗਈ, ਜਿਸ ਦੀ ਪਛਾਣ ਕਾਜ਼ੀ ਮੁਹੱਲਾ ਵਾਸੀ 30 ਸਾਲਾ ਨਰੇਸ਼ ਚਾਵਲਾ ਹੋਈ ਹੈ। ਜਿਸਦਾ ਪੀਜੀਆਈ ਚੰਡੀਗੜ੍ਹ ਵਿਚ ਇਲਾਜ ਚੱਲ ਰਿਹਾ ਸੀ।

    ਕਿਡਨੀ ਵਿਚ ਸਮੱਸਿਆ ਆਉਣ ਕਾਰਨ ਇਸਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਸੀ। ਪਿਛਲੇ ਹਫਤੇ ਨਰੇਸ਼ ਦੇ ਕੋਰੋਨਾ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ ਜੋ ਪਾਜ਼ੀਟਿਵ ਆਏ ਸਨ। ਅੱਜ ਨਰੇਸ਼ ਦੀ ਪੀਜੀਆਈ ਚੰਡੀਗੜ੍ਹ ਵਿਚ ਇਲਾਜ ਦੌਰਾਨ ਮੌਤ ਹੋ ਗਈ।

    ਨਰੇਸ਼ ਕੈਟਰਿੰਗ ਦਾ ਕੰਮ ਕਰਦਾ ਸੀ ਅਤੇ 3 ਭੈਣਾ ਦਾ ਇਕਲਾ ਭਰਾ ਸੀ।

    ਇਸਦੇ ਨਾਲ ਹੀ ਜਲੰਧਰ ਤੋਂ 1 ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਵੀ ਪੁਸ਼ਟੀ ਹੋਈ ਹੈ। ਗੁਰੂ ਨਾਨਕ ਮਿਸ਼ਨ ਹਸਪਤਾਲ ਦਾ ਇਕ ਸਟਾਫ ਮੈਂਬਰ ਸੀ। ਇਸਦੀ ਉਮਰ ਕਰੀਬ 56 ਸਾਲ ਦੱਸੀ ਜਾ ਰਹੀ ਹੈ।

    ਪੰਜਾਬ ਵਿੱਚ ਇਹ ਕੋਰੋਨਾ ਨਾਲ 26 ਵੀਂ ਮੌਤ ਹੈ ਤੇ ਜਲੰਧਰ ਵਿੱਚ ਹੁਣ ਮੌਤ ਦਾ ਅੰਕੜਾ 5 ਹੋ ਗਿਆ ਹੈ।

    ਘਰ ਵਿੱਚ ਰਹੋਗੇ ਤਾਂ ਹੀ ਸੇਫ ਰਹੋਗੇ

    ਪੰਜਾਬ ਵਿੱਚ ਜਿਆਦਾਤਰ ਕੇਸ ਉਹੀ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਜੇਕਰ ਉਹ ਲੋਕ ਖੁਦ ਸਾਹਮਣੇ ਨਹੀਂ ਆਉਂਦੇ ਜੋ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਵਿਚ ਸਨ ਤਾਂ ਪ੍ਰਸ਼ਾਸਨ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਚੁਣੋਤੀ ਹੈ। ਇਸਦੇ ਨਾਲ ਹੀ ਇਸ ਬਿਮਾਰੀ ਦੇ ਹੋਰ ਤੇਜ਼ੀ ਨਾਲ ਫੈਲਣ ਦੇ ਆਸਾਰ ਵੱਧ ਜਾਣਗੇ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੁਦ ਸਾਹਮਣੇ ਆਉਣ ਤੇ ਆਪਣੇ ਟੈਸਟ ਕਰਵਾਉਣ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।