ਰਤਲਾਮ/ਮੱਧ ਪ੍ਰਦੇਸ਼। ਜ਼ਿਲ੍ਹੇ ਵਿਚ 13ਵਾਂ ਜੂਨੀਅਰ ਮਿਸਟਰ ਇੰਡੀਆ ਬਾਡੀ ਬਿਲਡਿੰਗ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਪ੍ਰਹਿਲਾਦ ਪਟੇਲ ਪ੍ਰਬੰਧਕ ਕਮੇਟੀ ਤੇ ਬਾਡੀ ਬਿਲਡਿੰਗ ਐਸੋਸੀਏਸ਼ਨ ਵਲੋਂ ਕਰਵਾਇਆ ਗਿਆ।

ਬਾਡੀ ਬਿਲਡਿੰਗ ਮੁਕਾਬਲੇ ਦੇ ਨਾਂ ਉਤੇ ਮਹਿਲਾ ਪ੍ਰਤੀਯੋਗੀਆਂ ਵਲੋਂ ਅਸ਼ਲੀਲ ਪ੍ਰਦਰਸ਼ਨ ਕੀਤੇ ਜਾਣ ਉਤੇ ਹੰਗਾਮਾ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਔਰਤਾਂ ਨੇ ਹਨੂੰਮਾਨ ਜੀ ਦੀ ਮੂਰਤੀ ਅੱਗੇ ਅਸ਼ਲੀਲ ਪ੍ਰਦਰਸ਼ਨ ਕੀਤਾ, ਜਿਸ ਉਤੇ ਹਿੰਦੂ ਸੰਗਠਨਾਂ ਨੇ ਇਤਰਾਜ਼ ਜਤਾਇਆ, ਉਥੇ ਹੀ ਕਾਂਗਰਸ ਨੇਤਾਵਾਂ ਨੇ ਵੀ ਮੈਦਾਨ ਵਿਚ ਆ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ।

ਹਿੰਦੂਵਾਦੀ ਨੇਤਾਵਾਂ ਨੇ ਖੋਲ੍ਹਿਆ ਮੋਰਚਾ : ਰਾਸ਼ਟਰੀ ਬਾਡੀ ਬਿਲਡਿੰਗ ਮੁਕਾਬਲੇ ਵਿਚ ਹਨੂਮਾਨ ਜੀ ਦੀ ਮੂਰਤੀ ਨੂੰ ਸਟੇਜ ਉਤੇ ਰੱਖਿਆ ਗਿਆ, ਉਸੇ ਹੀ ਸਟੇਜ ਉਤੇ ਹਿੱਸਾ ਲੈਣ ਵਾਲੀਆਂ ਔਰਤਾਂ ਨੇ ਇਤਰਾਜ਼ਯੋਗ ਪੁਸ਼ਾਕਾਂ ਪਾ ਕੇ ਪ੍ਰਦਰਸ਼ਨ ਕੀਤਾ। ਫਿਲਹਾਲ ਇਸ ਘਟਨਾ ਨੂੰ ਲੈ ਕੇ ਹਿੰਦੂਵਾਦੀ ਨੇਤਾਵਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ।

ਕੀ ਹੈ ਪੂਰਾ ਮਾਮਲਾ : 13ਵਾਂ ਜੂਨੀਅਰ ਮਿਸਟਰ ਇੰਡੀਆ 2023 ਮੁਕਾਬਲਾ ਐਤਵਾਰ ਨੂੰ ਸਵੇਰੇ 9 ਵਜੇ ਤੱਕ ਵਿਧਾਇਕ ਆਡੀਟੋਰੀਅਮ ਵਿਚ ਕਰਵਾਇਆ ਗਿਆ। ਇਸ ਵਿਚ ਮਹਾਰਾਸ਼ਟਰ ਤੇ ਹਰਿਆਣਾ ਤੇ ਕਰਨਾਟਕ ਦੇ ਬਾਡੀ ਬਿਲਡਰਾਂ ਸਣੇ ਲਗਭਗ 350 ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਮੇਅਰ ਪ੍ਰਹਿਲਾਦ ਪਟੇਲ ਨੇ ਕੰਨਿਆ ਤੇ ਹਨੂੰਮਾਨ ਜੀ ਦੀ ਪੂਜਾ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸਦਾ ਆਯੋਜਨ ਪ੍ਰਹਿਲਾਦ ਪਟੇਲ ਪ੍ਰਬੰਧਕੀ ਕਮੇਟੀ ਤੇ ਰਤਲਾਮ ਬਾਡੀ ਬਿਲਡਿੰਗ ਐਸੋਸੀਏਸ਼ਨ ਨੇ ਕੀਤਾ।

ਚੈਂਪੀਅਨਸ਼ਿਪ ਦੇ ਮੰਚ ਉਤੇ ਹਨੂੰਮਾਨ ਜੀ ਦੀ ਮੂਰਤੀ ਰੱਖੀ ਗਈ ਸੀ। ਪੁਸ਼ਾਕ ਅਤੇ ਸੈਂਡਲ ਪਹਿਨੀ ਇਕ ਮਹਿਲਾ ਬਾਡੀ ਬਿਲਡਰ ਮੂਰਤੀ ਦੇ ਸਾਹਮਣੇ ਪੋਜ਼ ਦਿੰਦੀ ਹੋਈ ਨਜ਼ਰ ਆਈ। ਇਸਦਾ ਸੋਸ਼ਲ ਮੀਡੀਆ ਉਤੇ ਵੱਖ-ਵੱਖ ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਗਿਆ। ਹਿੰਦੂ ਜਾਗਰਣ ਮੰਚ ਨੇ ਮੇਅਰ ਨੂੰ ਜਨਤਕ ਤੌਰ ਉਤੇ ਮੁਆਫੀ ਮੰਗਣ ਲਈ ਕਿਹਾ ਹੈ।