ਫਾਜ਼ਿਲਕਾ | ਇਲਾਕੇ ਵਿਚ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਦਾ ਇੰਨਾ ਖ਼ੌਫ਼ ਫੈਲ ਗਿਆ ਹੈ ਕਿ ਇਸ ਦੀ ਮਿਸਾਲ ਉਸ ਵੇਲੇ ਮਿਲੀ ਜਦੋਂ ਡੀਸੀ ਕੰਪਲੈਕਸ ਸਾਹਮਣੇ ਧਰਨੇ ‘ਤੇ ਬੈਠੇ ਕਿਸਾਨ ਆਗੂਆਂ ਨੇ ਆਪਣੇ ਚਾਹ-ਪਾਣੀ ਲਈ ਰੱਖੇ ਗੈਸ ਸਿਲੰਡਰ ਅਤੇ ਭੱਠੀ ਨੂੰ ਚੋਰਾਂ ਦੇ ਡਰ ਤੋਂ ਸੰਗਲ ਮਾਰ ਕੇ ਜਿੰਦਰਾ ਜੜ੍ਹਿਆ ਹੋਇਆ ਹੈ।

ਕਿਸਾਨਾਂ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਚੋਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸੇਫਟੀ ਦੇ ਮੱਦੇਨਜ਼ਰ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਦਰਅਸਲ, ਨਵੇਂ ਸਾਲ ਤੋਂ ਬਾਅਦ ਸ਼ਹਿਰ ਵਿਚ 7 ਚੋਰੀ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ।