<p><strong>ਚੰਡੀਗੜ੍ਹ&comma; 6 ਦਸੰਬਰ &vert;<&sol;strong> ਹਰਿਆਣਾ ਅਤੇ ਪੰਜਾਬ ਦੀ ਸ਼ੰਭੂ ਸਰਹੱਦ ਤੋਂ ਅੱਜ ਕਿਸਾਨ ਦਿੱਲੀ ਲਈ ਰਵਾਨਾ ਹੋਣਗੇ। ਹਾਲਾਂਕਿ ਹਰਿਆਣਾ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਕਿਸਾਨ ਬਿਨਾਂ ਇਜਾਜ਼ਤ ਦਿੱਲੀ ਨਹੀਂ ਜਾ ਸਕਣਗੇ। ਅਜੇ ਤੱਕ ਕਿਸਾਨਾਂ ਨੂੰ ਕੋਈ ਮਨਜ਼ੂਰੀ ਨਹੀਂ ਮਿਲੀ ਹੈ।<&sol;p>&NewLine;<p>ਇਸ ਦੇ ਨਾਲ ਹੀ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਅੱਜ 101 ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਵੇਗਾ। ਇਸ ਸਬੰਧੀ ਹਰਿਆਣਾ ਅਤੇ ਪੰਜਾਬ ਪੁਲਿਸ ਅਲਰਟ &&num;8216&semi;ਤੇ ਹੈ। ਸ਼ੰਭੂ ਸਰਹੱਦ &&num;8216&semi;ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਉਥੇ ਨਵੀਂ ਬੈਰੀਕੇਡਿੰਗ ਕੀਤੀ ਗਈ ਹੈ। ਨੈੱਟ&comma; ਕੈਮਰੇ ਅਤੇ ਲਾਊਡ ਸਪੀਕਰ ਵੀ ਲਗਾਏ ਗਏ ਹਨ।<&sol;p>&NewLine;<p>ਅੰਬਾਲਾ ਜ਼ਿਲੇ ਅਤੇ ਖਨੌਰੀ ਸਰਹੱਦ &&num;8216&semi;ਤੇ ਬੀਐਨਐਸ ਦੀ ਧਾਰਾ 163 &lpar;ਪਹਿਲਾਂ ਧਾਰਾ 144&rpar; ਲਗਾਈ ਗਈ ਹੈ। ਅਜਿਹੇ &&num;8216&semi;ਚ ਜੇਕਰ ਇਥੇ 5 ਜਾਂ 5 ਤੋਂ ਜ਼ਿਆਦਾ ਲੋਕ ਇਕੱਠੇ ਹੁੰਦੇ ਹਨ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।<&sol;p>&NewLine;<p>ਦਿੱਲੀ ਮਾਰਚ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸੁਰਿੰਦਰ ਸਿੰਘ ਚਤਾਲਾ ਨੇ ਅੱਜ ਕਿਹਾ ਹੈ ਕਿ ਸੁਰਜੀਤ ਸਿੰਘ ਤੇ ਸਤਨਾਮ ਸਿੰਘ ਪੰਨੂ ਨਾਲ ਮਿਲ ਕੇ ਜਥੇਬੰਦੀ ਨੂੰ ਸ਼ਾਂਤਮਈ ਢੰਗ ਨਾਲ ਅੱਗੇ ਲੈ ਕੇ ਜਾਣਗੇ। ਅਸੀਂ ਦੱਸਾਂਗੇ ਕਿ ਇੱਕ ਪਾਸੇ ਬੀਜੇਪੀ ਦੀ ਸਰਕਾਰ ਹੈ&comma; ਜੋ ਕਿਸਾਨਾਂ ਦਾ ਉਜਾੜਾ ਕਰ ਰਹੀ ਹੈ। ਅਸੀਂ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ ਧੀਰਜ ਨਾਲ ਅੱਗੇ ਵਧਾਂਗੇ।<&sol;p>&NewLine;<p>ਇਸ ਦੇ ਨਾਲ ਹੀ ਦਿੱਲੀ ਵੱਲ ਮਾਰਚ ਕਰਨ ਲਈ ਤਿਆਰ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਕਿਹਾ ਹੈ ਕਿ ਅਸੀਂ ਹਰ ਤਰ੍ਹਾਂ ਨਾਲ ਤਿਆਰ ਹਾਂ। ਸਾਡੇ ਗੁਰੂਆਂ ਨੇ ਦਿੱਲੀ ਸਰਕਾਰ ਵਿਰੁੱਧ ਲੜਾਈ ਲੜੀ। ਆਪਣੇ ਆਪ ਨੂੰ ਕੌਮ ਨੂੰ ਸਮਰਪਿਤ ਕਰ ਦਿੱਤਾ ਸੀ। ਅੱਜ ਕਿਸਾਨਾਂ ਦਾ ਵੀ ਇਹੀ ਹਾਲ ਹੈ। ਅੱਜ ਸਾਡੇ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਵੀ ਹੈ&comma; ਇਸ ਲਈ ਦਿੱਲੀ ਜਾਣ ਲਈ ਅੱਜ ਤੋਂ ਵਧੀਆ ਦਿਨ ਨਹੀਂ ਹੋ ਸਕਦਾ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;